ਯੁਵਰਾਜ ਨੂੰ ਏਅਰਪੋਰਟ 'ਤੇ ਦੇਖ ਸ਼ਕਤੀ ਕਪੂਰ ਨੇ ਕਿਹਾ- 'ਆਊ ਲੌਲੀਤਾ'
Monday, Feb 04, 2019 - 06:19 PM (IST)
ਜਲੰਧਰ : ਭਾਰਤੀ ਟੀਮ 'ਚ ਵਾਪਸੀ ਲਈ ਸੰਘਰਸ਼ ਕਰ ਰਹੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਬੀਤੇ ਦਿਨੀ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸ਼ਕਤੀ ਕਪੂਰ ਨਾਲ ਜੁਗਲਬੰਦੀ ਕਰ ਕੇ ਚਰਚਾ 'ਚ ਆ ਗਏ ਹਨ। ਦਰਅਸਲ ਯੁਵਰਾਜ ਆਪਣੇ ਪ੍ਰਮੋਸ਼ਨਲ ਟੂਰ ਲਈ ਮੁੰਬਈ ਏਅਰਪੋਰਟ 'ਤੇ ਪਹੁੰਚੇ ਸੀ। ਉੱਥੇ ਹੀ ਉਸ ਦੀ ਮੁਲਾਕਾਤ ਸ਼ਕਤੀ ਕਪੂਰ ਨਾਲ ਹੋ ਗਈ। ਯੁਵਰਾਜ ਤੋਂ ਰਿਹਾ ਨਹੀਂ ਗਿਆ, ਉਸ ਨੇ ਫੌਰਨ ਸੋਸ਼ਲ ਸਾਈਟਸ 'ਤੇ ਲਾਈਵ ਹੋ ਕੇ ਕਿਹਾ, ''ਮੈਂ ਅੱਜ ਰਾਕਸਟਾਰ ਨਾਲ ਮਿਲਿਆ ਹਾਂ। ਸਰ (ਸ਼ਕਤੀ ਕਪੂਰ), ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ। ਇਸ 'ਤੇ ਸ਼ਕਤੀ ਕਪੂਰ ਕਹਿੰਦੇ ਹਨ ਕਿ 'ਯੁਵਰਾਜ ਮੈਂ ਤੁਹਾਨੂੰ ਮੈਂ ਪਿਆਰ ਕਰਦਾ ਹਾਂ'। ਤੁਹਾਡੇ ਸਾਰੇ ਫੈਨਜ਼ ਫਿਰ ਤੋਂ ਤੁਹਾਨੂੰ ਛੱਕੇ ਮਾਰਦੇ ਦੇਖਣਾ ਚਾਹੁੰਦੇ ਹਨ। ਜਿਸ 'ਤੇ ਯੁਵਰਾਜ ਸਿੰਘ ਸ਼ਕਤੀ ਕਪੂਰ ਨਾਲ ਉਨ੍ਹਾਂ ਦਾ ਮਸ਼ਹੂਰ ਡਾਇਲਗ ਬੋਲਣ ਲਈ ਕਹਿੰਦੇ ਹਨ। ਯੁਵਰਾਜ ਦੀ ਡਿਮਾਂਡ ਨੂੰ ਭਲਾ ਸ਼ਕਤੀ ਕਪੂਰ ਕਿਵੇਂ ਮਨਾ ਕਰ ਸਕਦੇ ਸੀ ਅਤੇ ਕਹਿੰਦੇ ਹਨ, 'ਆਊ ਲੌਲੀਤਾ...'।
