ਘੱਟ ਦੌੜਾਂ ਬਣਾਉਣ ਲਈ ਸਿਰਫ਼ ਲੋਕੇਸ਼ ਰਾਹੁਲ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ : ਗੰਭੀਰ

02/24/2023 11:57:45 AM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਸਿਰਫ਼ ਲੋਕੇਸ਼ ਰਾਹੁਲ ਦੀ ਆਲੋਚਨਾ ਕਰਨਾ ਥੋੜ੍ਹਾ ਅਣ-ਉਚਿਤ ਹੋਵੇਗਾ, ਕਿਉਂਕਿ ਹਰੇਕ ਖਿਡਾਰੀ ਆਪਣੇ ਕਰੀਅਰ ਵਿਚ ਮਾੜੇ ਦੌਰ ’ਚੋਂ ਲੰਘਦਾ ਹੈ। ਪਿੱਛਲੀਆਂ 10 ਟੈਸਟ ਪਾਰੀਆਂ ਵਿਚ ਰਾਹੁਲ ਦਾ ਔਸਤ ਸਿਰਫ਼ 12.5 ਰਿਹਾ ਹੈ ਅਤੇ ਇਸ ਦੌਰਾਨ ਉਹ ਇਸ ਵਾਰ ਵੀ 25 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕੇ। ਪਿੱਛਲੀਆਂ 10 ਪਾਰੀਆਂ ਵਿਚ ਉਨ੍ਹਾਂ ਨੇ 08, 10, 12, 22, 23, 10, 02, 20, 17 ਅਤੇ 01 ਦੌੜਾਂ ਬਣਾਈਆਂ ਹਨ, ਜਿਸ ਦੇ ਨਾਲ ਅੰਤਿਮ ਇਲੈਵਨ ਵਿਚ ਉਨ੍ਹਾਂ ਦੀ ਜਗ੍ਹਾ ਉੱਤੇ ਸਵਾਲ ਉੱਠਣ ਲੱਗੇ ਹਨ। ਸ਼ੁਭਮਨ ਗਿੱਲ ਨੂੰ ਅੰਤਿਮ ਇਲੈਵਨ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਹੋ ਰਹੀ ਹੈ।

ਗੰਭੀਰ ਨੇ ਕਿਹਾ, ‘‘ਲੋਕੇਸ਼ ਰਾਹੁਲ ਨੂੰ ਭਾਰਤੀ ਟੀਮ ਤੋਂ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਿਸੇ ਇਕ ਖਿਡਾਰੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਸਾਰੇ ਮਾੜੇ ਦੌਰ ’ਚੋਂ ਲੰਘਦੇ ਹਨ। ਕਿਸੇ ਨੂੰ ਵੀ, ਕਿਸੇ ਕ੍ਰਿਕਟ ਮਾਹਿਰ ਜਾਂ ਕਿਸੇ ਨੂੰ ਵੀ ਉਸ ਨੂੰ ਇਹ ਨਹੀਂ ਕਹਿਣਾ ਚਾਹੀਦਾ ਹੈ ਕਿ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਅਤੇ ਟੀਮ ਤੋਂ ਬਾਹਰ ਕਰ ਦਿੱਤਾ ਜਾਵੇਗਾ।' ਗੰਭੀਰ ਲਖਨਊ ਟੀਮ ਦੇ ਮਾਰਗਦਰਸ਼ਕ (ਗਾਈਡ) ਹਨ ਅਤੇ ਰਾਹੁਲ ਇਸ ਟੀਮ ਦੇ ਕਪਤਾਨ ਹਨ।

ਗੰਭੀਰ ਨੇ ਭਾਰਤ ਦੇ ਮੌਜੂਦਾ ਕਪਤਾਨ ਰੋਹੀਤ ਸ਼ਰਮਾ ਦਾ ਉਦਾਹਰਣ ਦਿੱਤਾ ਕਿ ਕਿਵੇਂ ਪੁਰਾਣੀ ਟੀਮ ਮੈਨੇਜਮੈਂਟ ਨੇ ਉਨ੍ਹਾਂ ਦਾ ਸਮਰਥਨ ਕੀਤਾ, ਜਿਸ ਨਾਲ ਕਿ ਉਹ ਟੈਸਟ ਕ੍ਰਿਕਟ ਵਿਚ ਸਫ਼ਲ ਹੋ ਸਕਣ। ਰੋਹੀਤ ਨੇ ਜਦੋਂ ਪਾਰੀ ਦਾ ਆਗਾਜ਼ ਸ਼ੁਰੂ ਕੀਤਾ ਤਾਂ ਰਸਮੀ ਫਾਰਮੈੱਟ ਵਿਚ ਉਨ੍ਹਾਂ ਨੂੰ ਸਫ਼ਲਤਾ ਮਿਲਣ ਲੱਗੀ। ਉਨ੍ਹਾਂ ਕਿਹਾ,‘‘ਤੁਹਾਨੂੰ ਅਜਿਹੇ ਖਿਡਾਰੀਆਂ ਦਾ ਸਮਰਥਨ ਕਰਨਾ ਹੁੰਦਾ ਹੈ, ਜਿਸ ਵਿਚ ਪ੍ਰਤਿਭਾ ਹੈ। ਰੋਹੀਤ ਸ਼ਰਮਾ ਨੂੰ ਵੇਖੋ। ਉਹ ਵੀ ਖ਼ਰਾਬ ਦੌਰ ’ਚੋਂ ਲੰਘਿਆ। ਵੇਖੋ ਜਿਸ ਤਰ੍ਹਾਂ ਉਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨੇ ਦੇਰ ਨਾਲ ਸਫ਼ਲਤਾ ਹਾਸਲ ਕੀਤੀ। ਉਸ ਤੋਂ ਪਹਿਲਾਂ ਦੇ ਪ੍ਰਦਰਸ਼ਨ ਦੀ ਤੁਲਣਾ ਹੁਣ ਦੇ ਪ੍ਰਦਰਸ਼ਨ ਨਾਲ ਕਰੋ। ਸਾਰੇ ਉਸ ਦੀ ਪ੍ਰਤਿਭਾ ਨੂੰ ਵੇਖ ਸਕਦੇ ਸੀ ਅਤੇ ਉਸ ਦਾ ਸਮਰਥਨ ਕੀਤਾ। ਹੁਣ ਨਤੀਜਾ ਵੇਖੋ। ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਰਾਹੁਲ ਵੀ ਅਜਿਹਾ ਹੀ ਕਰ ਸਕਦਾ ਹੈ।'


cherry

Content Editor

Related News