ਲਿਵਰਪੂਲ ਨੇ 30 ਸਾਲਾਂ 'ਚ ਪਹਿਲੀ ਵਾਰ ਜਿੱਤਿਆ ਪ੍ਰੀਮੀਅਰ ਲੀਗ ਖਿਤਾਬ
Friday, Jul 24, 2020 - 07:25 PM (IST)

ਲਿਵਰਪੂਲ-ਲਿਵਰਪੂਲ ਨੇ ਸੀਜ਼ਨ ਦੇ ਆਪਣੇ ਆਖਰੀ ਘਰੇਲੂ ਮੁਕਾਬਲੇ 'ਚ ਚੇਲਸੀ ਨੂੰ 5-3 ਨਾਲ ਹਰਾ ਕੇ 30 ਸਾਲਾਂ 'ਚ ਪਹਿਲੀ ਵਾਰ ਪ੍ਰੀਮੀਅਰ ਲੀਗ ਫੁੱਟਬਾਲ ਖਿਤਾਬ ਜਿੱਤ ਲਿਆ। ਲਿਵਰਪੂਲ ਦਾ 30 ਸਾਲਾਂ 'ਚ ਇਹ ਪਹਿਲਾ ਇੰਗਲਿਸ਼ ਖਿਤਾਬ ਹੈ ਤੇ ਇਹ ਇਕ ਮਹੀਨੇ ਪਹਿਲਾਂ ਹੀ 7 ਮੈਚ ਬਾਕੀ ਰਹਿੰਦਿਆਂ ਤੈਅ ਹੋ ਗਿਆ ਸੀ। ਕਪਤਾਨ ਜਾਰਡਨ ਹੇਂਡਰਸਨ ਦੇ ਜੇਤੂ ਟਰਾਫੀ ਹਾਸਲ ਕਰਦਿਆਂ ਹੀ ਮੈਦਾਨ 'ਚ ਆਤਿਸ਼ਬਾਜ਼ੀ ਕੀਤੀ ਗਈ। ਕੋਰੋਨਾ ਕਾਰਨ ਇਹ ਮੈਚ ਸਟੇਡੀਅਮ 'ਚ ਦਰਸ਼ਕਾਂ ਤੋਂ ਬਿਨਾਂ ਖੇਡਿਆ ਗਿਆ ਸੀ।