ਪੈਰਿਸ: ਫੁੱਟਬਾਲ ਮੈਚ ਦਾ ਕ੍ਰੇਜ਼, 1.40 ਲੱਖ 'ਚ ਵਿਕ ਰਹੀ 4800 ਦੀ ਟਿਕਟ, ਫਲਾਇਟਾਂ ਵੀ ਹੋਈਆਂ ਮਹਿੰਗੀਆਂ

Saturday, May 28, 2022 - 02:50 PM (IST)

ਪੈਰਿਸ: ਫੁੱਟਬਾਲ ਮੈਚ ਦਾ ਕ੍ਰੇਜ਼, 1.40 ਲੱਖ 'ਚ ਵਿਕ ਰਹੀ 4800 ਦੀ ਟਿਕਟ, ਫਲਾਇਟਾਂ ਵੀ ਹੋਈਆਂ ਮਹਿੰਗੀਆਂ

ਪੈਰਿਸ- ਪੈਰਿਸ ਦੀਆਂ ਸੜਕਾਂ 'ਤੇ ਚਾਰੋ ਪਾਸੇ ਫੁੱਟਬਾਲ ਪ੍ਰਸ਼ੰਸਕ ਲਾਲ ਤੇ ਸਫ਼ੈਦ ਰੰਗ 'ਚ ਲੋਕ ਨਜ਼ਰ ਆ ਰਹੇ ਹਨ । ਲਾਲ ਰੰਗ 'ਚ ਲਿਵਰਪੂਲ ਦੇ ਪ੍ਰਸ਼ੰਸਕ ਹਨ ਜਦਕਿ ਸਫ਼ੈਦ ਰੰਗ ਰੀਅਲ ਮੈਡ੍ਰਿਡ ਦੇ। ਇਨ੍ਹਾਂ ਪ੍ਰਸ਼ੰਸਕਾਂ ਨੂੰ ਸ਼ਨੀਵਾਰ ਦਾ ਇੰਤਜ਼ਾਰ ਹੈ, ਜਦੋਂ ਇਨ੍ਹਾਂ ਦੀ ਪਸੰਦੀਦਾ ਟੀਮਾਂ ਸਟੇਡ ਡਿ ਫਰਾਂਸ ਦੇ ਮੈਦਾਨ 'ਤੇ ਉਤਰਨਗੀਆਂ।

ਇਹ ਵੀ ਪੜ੍ਹੋ : ਗੋਲਫ਼ ਦੀਆਂ 5 ਹਾਟ ਮਹਿਲਾ ਪਲੇਅਰ ਦੀਆਂ ਦੇਖੋ ਕੁਝ ਦਿਲਖਿੱਚਵੀਆਂ ਤਸਵੀਰਾਂ

ਇਨ੍ਹਾਂ ਬ੍ਰਿਟਿਸ਼ ਤੇ ਸਪੈਨਿਸ਼ ਪ੍ਰਸ਼ੰਸਕਾਂ 'ਚੋਂ ਕੁਝ ਕਾਫ਼ੀ ਜੱਦੋਜਹਿਦ ਕਰਕੇ ਪੁੱਜੇ ਹਨ ਤਾਂ ਕੁਝ ਨੇ ਫਰਵਰੀ 'ਚ ਹੀ ਟਿਕਟ ਲੈ ਲਏ ਸਨ, ਜਦੋਂ ਫੁੱਟਬਾਲ ਟੂਰਨਾਮੈਂਟ ਚੈਂਪੀਅਨਸ ਲੀਗ ਦਾ ਫਾਈਨਲ ਦਾ ਵੈਨਿਊ ਸੇਂਟ ਪੀਟਰਸਬਰਗ ਤੋ ਬਦਲ ਕੇ ਪੈਰਿਸ ਕਰ ਦਿੱਤਾ ਗਿਆ ਸੀ। ਲਗਭਗ 81 ਹਜ਼ਾਰ ਦੀ ਸਮਰਥਾ ਵਾਲੇ ਸਟੇਡੀਅਮ ਦੇ ਟਿਕਟ ਵਿਕ ਚੁੱਕੇ ਹਨ। ਯੂਏਫਾ ਨੇ ਦੋਵੇਂ ਕਲੱਬਾਂ ਨੂੰ 20-20 ਹਜ਼ਾਰ ਟਿਕਟ ਦਿੱਤੇ ਹਨ। ਲਿਵਰਪੂਲ ਦੇ 40 ਹਜ਼ਾਰ ਤੋਂ ਜ਼ਿਆਦਾ ਪ੍ਰਸ਼ੰਸਕ ਉੱਥੇ ਪੁੱਜ ਚੁੱਕੇ ਹਨ। ਟਿਕਟ ਬਲੈਕ 'ਚ ਮਿਲ ਰਹੇ ਹਨ। 62 ਡਾਲਰ (ਕਰੀਬ 4800 ਰੁਪਏ) ਦਾ ਟਿਕਟ 1800 ਡਾਲਰ (ਕਰੀਬ 1.40 ਲੱਖ ਰੁਪਏ) ਤਕ 'ਚ ਮਿਲ ਰਿਹਾ ਹੈ। 

ਇਹ ਵੀ ਪੜ੍ਹੋ : ਸਹਿਵਾਗ ਨੇ ਕ੍ਰਿਕਟ 'ਚ ਪੰਤ ਦੇ ਭਵਿੱਖ 'ਤੇ ਕੀਤੀ ਟਿੱਪਣੀ, ਕਿਹਾ- ਅਜਿਹਾ ਕਰਨ 'ਤੇ ਸਿਰਜ ਦੇਣਗੇ ਇਤਿਹਾਸ

ਪੈਰਿਸ 'ਚ ਹੋਟਲ ਦੇ ਇਕ ਕਮਰੇ ਦਾ ਕਿਰਾਇਆ 8 ਗੁਣਾ ਤਕ ਵੱਧ ਗਿਆ, 54 ਹਜ਼ਾਰ ਤਕ ਪੁੱਜਾ
ਫਲਾਈਟਸ ਤੇ ਹੋਟਲਸ ਸਾਰੇ ਬੁੱਕ ਹਨ। ਲਿਵਰਪੂਲ ਦੇ ਪ੍ਰਸ਼ੰਸਕ ਤੇ ਇਕ ਪੱਤਰਕਾਰ ਕ੍ਰਿਸਟੀਅਨ ਵਾਲਸ਼ ਕਹਿੰਦੇ ਹਨ, 'ਅਸੀਂ ਛੇਤੀ ਬੁਕਿੰਗ ਕਰ ਲਈ ਸੀ, ਨਹੀਂ ਤਾਂ ਦੋ ਘੰਟੇ ਦੀ ਫਲਾਈਟ ਦੇ ਕਰੀਬ 48 ਹਜ਼ਾਰ ਰੁਪਏ ਦੇਣੇ ਪੈਂਦੇ।' ਉਹ ਤੇ ਉਨ੍ਹਾਂ ਦੇ ਗਰੁੱਪ ਨੇ ਲਿਵਰਪੂਲ ਤੋਂ ਬ੍ਰਸੇਲਸ ਲਈ ਫਲਾਈਟ ਲਈ। ਇਸ ਤੋਂ ਬਾਅਦ ਇਕ ਰਾਤ ਉੱਥੇ ਰੁਕਣ ਦੇ ਬਾਅਦ ਟ੍ਰੇਨ ਰਾਹੀ ਪੈਰਿਸ ਪੁੱਜੇ। ਜ਼ਿਆਦਾਤਰ ਪ੍ਰਸ਼ੰਸਕਾਂ ਨੇ ਡਾਇਰੈਕਟ ਫਲਾਈਟ ਲੈਣ ਦੀ ਬਜਾਏ ਪਲੇਨ-ਟ੍ਰੇਨ ਦਾ ਕਾਂਬੀਨੇਸ਼ਨ ਲਿਆ। ਇਹ ਉਨ੍ਹਾਂ ਨੂੰ ਸਸਤਾ ਵੀ ਪਿਆ। ਲਿਵਰਪੂਲ ਜਾਂ ਮੈਨਚੈਸਟਰ ਤੋਂ ਪੈਰਿਸ ਦੀ ਡਾਇਰੈਕਟ ਫਲਾਈਟ 73 ਹਜਾਰ ਦੀ ਹੈ । ਹੋਟਲਸ ਵੀ ਕਾਫੀ ਮਹਿੰਗੇ ਹੋ ਗਏ। ਉੱਥੇ ਸਿੰਗਲ ਰੂਮ ਦਾ ਇਕ ਰਾਤ ਦਾ ਕਿਰਾਇਆ ਕਰੀਬ 54 ਹਜ਼ਾਰ ਤਕ ਪੁੱਜ ਗਿਆ, ਜੋ ਆਮ ਦਿਨਾਂ 'ਚ 6-7 ਹਜ਼ਾਰ ਹੁੰਦਾ ਸੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News