ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

Thursday, May 20, 2021 - 07:59 PM (IST)

ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

ਲੰਡਨ– ਲਿਵਰਪੂਲ ਨੇ ਇੱਥੇ ਬਰਨਲੇ ਨੂੰ 3-0 ਨਾਲ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ ਵਿਚ ਟਾਪ-4 ਵਿਚ ਵਾਪਸੀ ਕਰ ਲਈ ਹੈ। ਹੁਣ ਉਹ ਐਤਵਾਰ ਨੂੰ ਆਖਰੀ ਦੌਰ ਦਾ ਮੁਕਾਬਲਾ ਖੇਡੇਗਾ। ਉਸਦੇ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨ ਦੀਆਂ ਸੰਭਾਵਨਾ ਵੱਧ ਗਈਆਂ ਹਨ, ਜਿਹੜੀਆਂ ਪਿਛਲੇ ਮਹੀਨੇ ਮੁਸ਼ਕਿਲ ਲੱਗ ਰਹੀਆਂ ਸਨ।

PunjabKesari
ਮਾਨਚੈਸਟਰ ਸਿਟੀ ਤੇ ਮਾਨਚੈਸਟਰ ਯੂਨਾਈਟਿਡ ਕੁਆਲੀਫਾਈ ਕਰ ਚੁੱਕੇ ਹਨ। ਚੇਲਸੀ 67 ਅੰਕ ਲੈ ਕੇ ਤੀਜੇ ਸਥਾਨ ’ਤੇ ਹੈ ਜਦਕਿ ਲਿਵਰਪੂਲ ਤੇ ਲੀਸੇਸਟਰ ਉਸ ਤੋਂ ਇਕ ਅੰਕ ਪਿੱਛੇ ਹੈ। ਲਿਵਰਪੂਲ ਗੋਲ ਔਸਤ ਦੇ ਆਧਾਰ ’ਤੇ ਚੌਥੇ ਤੇ ਲੀਸੇਸਟਰ ਪੰਜਵੇਂ ਸਥਾਨ ’ਤੇ ਹੈ। ਲਿਵਰਪੂਲ ਅਗਲਾ ਮੈਚ ਜਿੱਤਣ ’ਤੇ ਟਾਪ-4 ਵਿਚ ਰਹੇਗਾ। ਲੀਸੇਸਟਰ ਨੂੰ ਟੋਟੇਨਹਮ ਵਿਰੁੱਧ ਖੇਡਣਾ ਹੈ ਅਤੇ ਲਿਵਰਪੂਲ ਤੇ ਚੇਲਸੀ ਦੇ ਜਿੱਤਣ ’ਤੇ ਉਸਦਾ ਰਸਤਾ ਮੁਸ਼ਕਿਲ ਹੋ ਜਾਵੇਗਾ। ਚੇਲਸੀ ਨੂੰ ਐਸਟੋਨ ਵਿਲਾ ਨਾਲ ਖੇਡਣਾ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News