ਲਿਵਰਪੂਲ ਨੇ ਨਾਰਵਿਚ ਸਿਟੀ ਨੂੰ 4-1 ਨਾਲ ਹਰਾਇਆ

8/11/2019 1:32:04 AM

ਨਵੀਂ ਦਿੱਲੀ- ਮੌਜੂਦਾ ਯੂਰਪੀਅਨ ਚੈਂਪੀਅਨ ਲਿਵਰਪੂਲ ਨੇ ਇੰਗਲਿਸ਼ ਪ੍ਰਰੀਮੀਅਰ ਲੀਗ (ਈ . ਪੀ. ਐੱਲ.) ਦੇ 2019/20 ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਇੱਥੇ ਪਹਿਲੇ ਮੈਚ 'ਚ ਨਾਰਵਿਚ ਸਿਟੀ ਨੂੰ ਹਰਾਇਆ। ਲਿਵਰਪੂਲ ਨੇ ਆਪਣੇ ਘਰੇਲੂ ਮੈਦਾਨ ਐਨਫੀਲਡ 'ਤੇ ਇਹ ਮੈਚ 4-1 ਨਾਲ ਜਿੱਤਿਆ। ਇਸ ਮੈਚ ਵਿਚ ਲਿਵਰਪੂਲ ਲਈ ਮੁਹੰਮਦ ਸਲਾਹ, ਵਰਜਿਲ ਵੇਨ ਡਿਜਕ ਤੇ ਡਿਵੋਕ ਓਰੀਜੀ ਨੇ ਗੋਲ ਕੀਤੇ। ਮਹਿਮਾਨ ਟੀਮ ਦੇ ਕਪਾਤਨ ਗ੍ਰਾਂਟ ਹੈਨਲੀ ਨੇ ਇਕ ਆਨ ਗੋਲ (ਆਤਮਘਾਤੀ ਗੋਲ) ਕੀਤਾ। ਉਥੇ ਹਾਰਨ ਵਾਲੀ ਟੀਮ ਲਈ ਇੱਕੋ ਇਕ ਗੋਲ ਟੀਮੂ ਪੂਕੀ ਨੇ ਕੀਤਾ।

PunjabKesari

ਮੈਚ ਦੀ ਸ਼ੁਰੂਆਤ ਮੇਜ਼ਬਾਨ ਟੀਮ ਲਈ ਦਮਦਾਰ ਰਹੀ। ਲਿਵਰਪੂਲ ਨੇ 7ਵੇਂ ਮਿੰਟ ਵਿਚ ਲੈਫਟ ਵਿੰਗ ਤੋਂ ਅਟੈਕ ਕੀਤਾ ਤੇ 18 ਯਾਰਡ ਬਾਕਸ ਦੇ ਅੰਦਰ ਖੜ੍ਹੇ ਨਾਰਵਿਚ ਦੇ ਕਪਤਾਨ ਹੈਨਲੀ ਦੇ ਪੈਰ ਨਾਲ ਗੇਂਦ ਲੱਗ ਕੇ ਗੋਲ ਪੋਸਟ 'ਚ ਚਲੀ ਗਈ ਤੇ ਲਿਵਰਪੂਲ ਮੈਚ ਵਿਚ 1-0 ਨਾਲ ਅੱਗੇ ਹੋ ਗਿਆ। 19ਵੇਂ ਮਿੰਟ ਵਿਚ ਲਿਵਰਪੂਲ ਨੇ ਰਾਈਟ ਫਲੇਂਕ ਤੋਂ ਅਟੈਕ ਕੀਤਾ ਤੇ ਇਸ ਵਾਰ ਬਾਕਸ ਦੇ ਅੰਦਰ ਤੋਂ ਗੋਲ ਕਰਦੇ ਹੋਏ ਮੁਹੰਮਦ ਸਲਾਹ ਨੇ ਆਪਣੀ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਇਸ ਤੋਂ ਨੌਂ ਮਿੰਟ ਬਾਅਦ ਲਿਵਰਪੂਲ ਨੂੰ ਕਾਰਨਰ ਮਿਲਿਆ ਜਿਸ 'ਤੇ ਹੈਡਰ ਰਾਹੀਂ ਗੋਲ ਕਰ ਕੇ ਡਿਜਕ ਨੇ ਸਕੋਰ 3-0 ਕਰ ਦਿੱਤਾ। ਮੇਜ਼ਬਾਨ ਟੀਮ ਇੱਥੇ ਨਹੀਂ ਰੁਕੀ ਤੇ ਪਹਿਲੇ ਹਾਫ ਸਮੇਂ ਤੋਂ ਪਹਿਲਾਂ ਇਕ ਚੌਥਾ ਗੋਲ ਕੀਤਾ। 42ਵੇਂ ਮਿੰਟ ਵਿਚ ਓਰੀਗੀ ਨੂੰ ਮੌਕਾ ਮਿਲਿਆ ਤੇ ਉਨ੍ਹਾਂ ਨੇ ਗੇਂਦ ਨੂੰ ਗੋਲ ਪੋਸਟ ਵਿਚ ਪਾਉਣ 'ਚ ਕੋਈ ਗ਼ਲਤੀ ਨਹੀਂ ਕੀਤੀ। ਦੂਜੇ ਅੱਧ 'ਚ ਨਾਰਵਿਚ ਦੀ ਖੇਡ ਬਿਹਤਰ ਹੋਈ। ਮਹਿਮਾਨ ਟੀਮ ਅਟੈਕ ਵਿਚ ਜ਼ਿਆਦਾ ਨਿਰਭਰ ਰਹੀ ਜਿਸ ਕਾਰਨ ਉਸ ਨੂੰ ਗੋਲ ਕਰਨ ਵਿਚ ਵੀ ਨਾਕਾਮੀ ਮਿਲੀ। ਮੈਚ ਦੇ 64ਵੇਂ ਮਿੰਟ ਵਿਚ ਨਾਰਵਿਚ ਲਈ ਟੀਮੋ ਪੂਕੀ ਨੇ ਗੋਲ ਕੀਤਾ। ਹਾਲਾਂਕਿ ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ ਤੇ ਲਿਵਰਪੂਲ ਦੀ ਟੀਮ ਮੈਚ 4-1 ਨਾਲ ਜਿੱਤ ਗਈ।

PunjabKesari
ਮੈਚ ਦੌਰਾਨ ਲਿਵਰਪੂਲ ਦੇ ਗੋਲਕੀਪਰ ਏਲੀਸਨ ਬੇਕਰ ਜ਼ਖ਼ਮੀ ਹੋ ਗਏ। ਏਲੀਸਨ ਦੇ ਪੈਰ ਵਿਚ ਸੱਟ ਲੱਗੀ। ਇਸ ਸੱਟ ਕਾਰਨ ਬ੍ਰਾਜ਼ੀਲ ਦੇ 26 ਸਾਲਾ ਖਿਡਾਰੀ ਚੇਲਸੀ ਖ਼ਿਲਾਫ਼ ਹੋਣ ਵਾਲੇ ਸੁਪਰ ਕੱਪ ਦੇ ਮੁਕਾਬਲੇ ਵਿਚ ਨਹੀਂ ਖੇਡ ਸਕਣਗੇ। ਲਿਵਰਪੂਲ ਦੇ ਕੋਚ ਜੁਰਜੇਨ ਕਲੋਪ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਕਿਸੇ ਚੀਜ਼ ਨੇ ਹਿੱਟ ਕੀਤਾ ਤੇ ਇਹ ਇਕ ਚੰਗਾ ਸੰਕੇਤ ਨਹੀਂ ਹੈ। ਉਹ ਬੁੱਧਵਾਰ ਨੂੰ ਹੋਣ ਵਾਲੇ ਮੈਚ ਲਈ ਤਿਆਰ ਨਹੀਂ ਹੋਣਗੇ। ਸੁਪਰ ਕੱਪ ਦੇ ਮੈਚ ਵਿਚ ਏਲੀਸਨ ਦੀ ਥਾਂ ਏਂਡਰੀਅਨ ਖੇਡਣਗੇ। ਇਸ ਸਮਰ ਟ੍ਰਾਂਸਫਰ ਵਿੰਡੋ 'ਚ ਏਂਡਰੀਅਨ ਲਿਵਰਪੂਲ ਵਿਚ ਸ਼ਾਮਲ ਹੋਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh