ਲੀਵਰਪੂਲ ਨੇ ਬਰਨਲੇ ਨੂੰ ਹਰਾਇਆ

12/06/2018 11:49:20 AM

ਲੰਡਨ— ਲੀਵਰਪੂਲ ਨੇ ਬਰਨਲੇ ਨੂੰ 3-1 ਨਾਲ ਹਰਾ ਕੇ ਪ੍ਰੀਮੀਅਰ ਲੀਗ 'ਚ ਚੋਟੀ 'ਤੇ ਕਾਬਜ਼ ਮੈਨਚੈਸਟਰ ਸਿਟੀ ਤੋਂ ਫਰਕ ਸਿਰਫ ਦੋ ਅੰਕਾਂ ਦਾ ਕਰ ਦਿੱਤਾ ਜਦਕਿ ਮੈਨਚੈਸਟਰ ਯੂਨਾਈਟਿਡ ਅਤੇ ਆਰਸਨਲ ਨੇ ਓਲਡ ਟੈਫਰਡ 'ਚ 2-2 ਨਾਲ ਡਰਾਅ ਖੇਡਿਆ। ਹੋਰਨਾਂ ਮੈਚਾਂ 'ਚ ਵੋਲਸ ਨੇ ਚੇਲਸੀ ਨੂੰ 2-1 ਨਾਲ ਹਰਾਇਆ ਜੋ ਇਸ ਸੈਸ਼ਨ 'ਚ ਉਸ ਦੀ ਦੂਜੀ ਹਾਰ ਹੈ। ਜਦਕਿ ਸਾਊਥ ਪਟਨ ਨੂੰ 3-1 ਨਾਲ ਹਰਾ ਕੇ ਟੋਟੇਨਹਮ ਫਿਰ ਤੀਜੇ ਸਥਾਨ 'ਤੇ ਪਹੁੰਚ ਗਿਆ। 
PunjabKesari
ਲੀਵਰਪੂਲ ਦੇ ਇਸ ਅਹਿਮ ਮੈਚ 'ਚ ਟੀਮ 'ਚ ਸਤ ਬਦਲਾਅ ਕਰਕੇ ਮੁਹੰਮਦ ਸਾਲਾਹ ਅਤੇ ਰਾਬਰਟੋ ਫਿਰਮਨੋ ਨੂੰ ਬੈਂਚ 'ਤੇ ਰਖਿਆ ਗਿਆ ਸੀ ਜਦਕਿ ਸਾਦੀਓ ਮਾਨੇ ਸੱਟ ਦੇ ਕਾਰਨ ਬਾਹਰ ਸਨ। ਇਨ੍ਹਾਂ ਖਿਡਾਰੀਆਂ ਦੀ ਲੀਵਰਪੂਲ ਨੂੰ ਕਮੀ ਮਹਿਸੂਸ ਹੋਈ ਅਤੇ ਪਹਿਲੇ ਹਾਫ 'ਚ ਟੀਮ ਨੂੰ ਕਾਫੀ ਮਸ਼ਕਤ ਕਰਨੀ ਪਈ। ਗੋਲਕੀਪਰ ਐਲੀਸਨ ਬੇਕਰ ਦੀ ਗਲਤੀ 'ਤੇ ਬਰਨਲੇ ਨੇ ਜੈਕ ਕਾਰਕ ਦੇ ਗੋਲ ਦੇ ਦਮ 'ਤੇ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਲੀਵਰਪੂਲ ਦੇ ਲਈ ਜੇਸ ਮਿਲਨੇਰ ਨੇ ਬਰਾਬਰੀ ਦਾ ਗੋਲ ਦਾਗਿਆ। ਉਹ ਦੂਜੇ ਗੋਲ ਦੇ ਸੂਤਰਧਾਰ ਰਹੇ ਜਦਕਿ ਗੇਂਦ ਫਿਰਮਨੋ ਨੇ ਗੋਲ ਦੇ ਅੰਦਰ ਪਾਈ। ਫਿਰਮਨੋ ਸਬਸਟੀਚਿਊਟ ਦੇ ਤੌਰ 'ਤੇ ਮੈਦਾਨ 'ਤੇ ਉਤਰੇ ਸਨ। ਤੀਜਾ ਗੋਲ ਸ਼ੇਰਦਾਨ ਸ਼ਾਕਿਰੀ ਨੇ ਦਾਗਿਆ। ਦੂਜੇ ਪਾਸੇ ਆਰਸਲਨ ਨੇ ਆਪਣੀ ਅਜੇਤੂ ਮੁਹਿੰਮ 20 ਮੈਚਾਂ ਦੀ ਕਰ ਲਈ ਹੈ ਪਰ ਗੋਲ ਕਰਨ ਦੇ ਮੌਕਿਆਂ ਦਾ ਲਾਹਾ ਨਹੀਂ ਲੈ ਸਕਣ ਕਾਰਨ ਜਿੱਤ ਤੋਂ ਵਾਂਝੀ ਰਹਿ ਗਈ।


Tarsem Singh

Content Editor

Related News