ਹੁਣ ਤੱਕ ਇਹ ਟੀਮਾਂ ਜਿੱਤ ਚੁੱਕੀਆਂ ਹਨ ਟੀ-20 ਵਿਸ਼ਵ ਕੱਪ ਦਾ ਖਿਤਾਬ

05/29/2020 5:13:37 PM

ਸਪੋਰਟਸ ਡੈਸਕ— ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਟੀ-20 ਦੀ ਸ਼ੁਰੂਆਤ 2005 ’ਚ ਹੋਈ ਸੀ ਅਤੇ 2007 ’ਚ ਇਸ ਤੋਂ ਬਾਅਦ ਪਹਿਲਾ ਟੀ-20 ਵਿਸ਼ਵ ਕੱਪ ਹੋਇਆ ਸੀ। ਪਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲਾ 17 ਫਰਵਰੀ 2005 ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਆਕਲੈਂਡ ’ਚ ਖੇਡਿਆ ਗਿਆ ਸੀ। ਹਾਲਾਂਕਿ ਉਸ ਸਮੇਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਟੀ-20 ਕ੍ਰਿਕਟ ਦੀ ਲੋਕਪ੍ਰਿਅਤਾ ਇੰਨੀ ਜ਼ਿਆਦਾ ਵੱਧ ਜਾਵੇਗੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸਾਲ 2007 ’ਚ ਟੀ-20 ਦਾ ਪਹਿਲਾ ਵਿਸ਼ਵ ਕੱਪ ਕਰਾਉਣ ਦਾ ਫੈਸਲਾ ਕੀਤਾ ਜੋ ਦੱਖਣੀ ਅਫਰੀਕਾ ’ਚ ਖੇਡਿਆ ਗਿਆ ਸੀ ਅਤੇ ਇਸ ਦੇ ਸਫਲ ਹੋ ਜਾਣ ਤੋਂ ਬਾਅਦ ਇਹ ਬਾਕੀ ਦੇਸ਼ਾਂ ’ਚ ਵੀ ਕਾਫ਼ੀ ਤੇਜ਼ੀ ਦੇ ਨਾਲ ਆਪਣੀ ਫੜ੍ਹ ਨੂੰ ਬਣਾਉਣ ਲੱਗਾ। ਹੁਣ ਤੱਕ 6 ਟੀ-20 ਵਿਸ਼ਵ ਕੱਪ ਖੇਡੇ ਜਾ ਚੁੱਕੇ ਹਨ। ਉਥੇ ਹੀ ਇਸ ਦਾ 7ਵਾਂ ਐਡੀਸ਼ਨ ਸਾਲ 2020 ’ਚ ਪਹਿਲੀ ਵਾਰ ਆਸਟ੍ਰੇਲੀਆ ਦੇ ਮੈਦਾਨਾਂ ’ਚ ਖੇਡਿਆ ਜਾਵੇਗਾ। ਇਸ ਰਿਪੋਰਟ ’ਚ ਤੁਹਾਨੂੰ ਅੱਜ ਦੱਸਾਂਗੇ ਕਿ ਅਖਰਕਾਰ ਕਿਸ ਟੀਮ ਨੇ ਸਭ ਤੋਂ ਜ਼ਿਆਦਾ ਵਾਰ ਟੀ-20 ਵਿਸ਼ਵ ਕੱਪ ਜਿੱਤੇ ਹਨ।

ਟੀ-20 ਵਿਸ਼ਵ ਕੱਪ ਜਿੱਤਣ ਵਾਲੀਆਂ ਟੀਮਾਂ ਦੀ ਸੂਚੀ:—

ਸਾਲ 2007 ਦਾ ਟੀ-20 ਵਿਸ਼ਵ ਕੱਪ
ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਸਾਲ 2007 ’ਚ ਹੋਈ ਸੀ ਇਸ ਇਤਿਹਾਸਕ ਮੈਚ ਨੂੰ ਟੀਮ ਇੰਡੀਆ ਨੇ ਪਾਕਿਸਤਾਨ ਖਿਲਾਫ 5 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਦੱਸ ਦੇਈਏ ਕਿ ਪਹਿਲਾਂ ਟੀ-20 ਵਿਸ਼ਵ ਕੱਪ ਦਾ ਆਯੋਜਨ ਦੱਖਣੀ ਅਫਰੀਕਾ ’ਚ ਰੱਖਿਆ ਗਿਆ ਸੀ। ਜਿਸ ’ਚ ਟੀਮ ਇੰਡੀਆ ਨੇ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਟੀਮ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਦੇ ਹੱਥਾਂ ’ਚ ਸੀ।

PunjabKesari

ਸਾਲ 2009 ਦਾ ਟੀ-20 ਵਿਸ਼ਵ ਕੱਪ
ਦੂਜਾ ਟੀ-20 ਵਿਸ਼ਵ ਕੱਪ ਸਾਲ 2009 ’ਚ ਇੰਗਲੈਂਡ ’ਚ ਖੇਡਿਆ ਗਿਆ ਸੀ, ਜਿਸ ’ਤੋਂ ਪਹਿਲਾਂ ਵਿਸ਼ਵ ਕੱਪ ’ਚ ਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੀ ਪਾਕਿਸਤਾਨ ਟੀਮ ਜੋ ਖਿਤਾਬ ਜਿੱਤਣ ਦੇ ਕਾਫ਼ੀ ਕਰੀਬ ਤੋਂ ਖੁੰਝ ਗਈ ਸੀ, ਉਸ ਨੇ ਫਾਈਨਲ ’ਚ ਸ਼੍ਰੀਲੰਕਾ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਆਪਣਾ ਪਹਿਲਾ ਟੀ-20 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ।PunjabKesari

ਸਾਲ 2010 ਦਾ ਟੀ-20 ਵਿਸ਼ਵ ਕੱਪ
ਤੀਜਾ ਟੀ-20 ਵਿਸ਼ਵ ਕੱਪ ਸਾਲ 2010 ’ਚ ਵੈਸਟਇੰਡੀਜ਼ ’ਚ ਖੇਡਿਆ ਗਿਆ ਸੀ, ਇਸ ਵਿਸ਼ਵ ਕੱਪ ਦੇ ਫਾਇਨਲ ਮੈਚ ’ਚ ਇਕ ਪਾਸੇ ਇੰਗਲੈਂਡ ਦੀ ਟੀਮ ਸੀ, ਤਾਂ ਉਥੇ ਹੀ ਦੂਜੇ ਪਾਸੇ ਆਈ. ਸੀ. ਸੀ. ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਆਸਟ੍ਰੇਲੀਆ ਦੀ ਟੀਮ ਸੀ ਪਰ ਇਸ ਫਾਈਨਲ ਮੈਚ ’ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ। ਇਸ ਜਿੱਤ ਨਾਲ ਹੀ ਇੰਗਲੈਂਡ ਨੇ ਆਪਣਾ ਪਹਿਲਾ ਆਈ. ਸੀ. ਸੀ. ਖਿਤਾਬ ਆਪਣੇ ਨਾਂ ਕੀਤਾ।PunjabKesari

ਸਾਲ 2012 ਦਾ ਟੀ-20 ਵਿਸ਼ਵ ਕੱਪ
ਚੌਥਾ ਟੀ-20 ਵਿਸ਼ਵ ਕੱਪ 2012 ’ਚ ਸ਼੍ਰੀਲੰਕਾ ’ਚ ਖੇਡਿਆ ਗਿਆ ਸੀ, ਜਿਸ ਦਾ ਫਾਈਨਲ ਮੁਕਾਬਲਾ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀ ਟੀਮਾਂ ਵਿਚਾਲੇ ਹੋਇਆ ਸੀ, ਇਸ ਰੋਮਾਂਚਕ ਮੈਚ ’ਚ ਵਿੰਡੀਜ਼ ਟੀਮ ਪਹਿਲਾਂ ਖੇਡਦੇ ਹੋਏ 20 ਓਵਰਾਂ ’ਚ ਸਿਰਫ 137 ਦੌੜਾਂ ਹੀ ਬਣਾ ਸਕੀ ਸੀ, ਪਰ ਵਿੰਡੀਜ਼ ਟੀਮ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਦੀ ਉਮੀਦਾਂ ਢੇਹ-ਢੇਰੀ ਕਰਦੇ ਹੋਏ ਸ਼੍ਰੀਲੰਕਾਈ ਟੀਮ ਨੂੰ 101 ਦੌੜਾਂ ’ਤੇ ਹੀ ਰੋਕ ਦਿੱਤਾ। ਇਸ ਮੈਚ ’ਚ ਵਿੰਡੀਜ਼ ਟੀਮ ਨੇ 36 ਦੌੜਾਂ ਜਿੱਤ ਦਰਜ ਕੀਤੀ ਅਤੇ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ।PunjabKesari

ਸਾਲ 2014 ਦਾ ਟੀ-20 ਵਿਸ਼ਵ ਕੱਪ
5ਵਾਂ ਟੀ-20 ਵਰਲਡ ਕੱਪ ਸਾਲ 2014 ’ਚ ਬੰਗਲਾਦੇਸ਼ ’ਚ ਖੇਡਿਆ ਗਿਆ ਸੀ, ਜਿਸ ’ਚ ਫਾਈਨਲ ਮੁਕਾਬਲਾ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਗਿਆ ਸੀ, ਜਿਸ ’ਚ ਭਾਰਤੀ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ’ਚ ਸਿਰਫ 130 ਦੌੜਾਂ ਹੀ ਬਣਾ ਸਕੀ ਸੀ, ਜਿਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਨੇ ਆਸਾਨੀ ਨਾਲ ਟੀਚੇ ਦਾ ਪਿੱਛਾ ਕਰਦੇ ਹੋਏ 6 ਵਿਕਟਾਂ ਨਾਲ ਜਿੱਤ ਹਾਸਲ ਕਰਦੇ ਹੋਏ ਆਪਣਾ ਪਹਿਲਾ ਟੀ-20 ਖਿਤਾਬ ਜਿੱਤਿਆ।PunjabKesari

ਸਾਲ 2016 ਦਾ ਟੀ-20 ਵਿਸ਼ਵ ਕੱਪ
6ਵਾਂ ਟੀ-20 ਵਿਸ਼ਵ ਕੱਪ ਸਾਲ 2016 ’ਚ ਭਾਰਤ ’ਚ ਖੇਡਿਆ ਗਿਆ ਸੀ, ਜਿਸ ’ਚ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਸੀ, ਜਿੱਥੇ ਵੈਸਟਇੰਡੀਜ਼ ਅਤੇ ਇੰਗਲੈਂਡ ਦੀ ਟੀਮਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਦੋਵਾਂ ਹੀ ਟੀਮਾਂ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦੇ ਫਾਈਨਲ ’ਚ ਪਹੰੁਚੀ ਸੀ ਅਤੇ ਇਸ ਰੋਮਾਂਚਕ ਮੁਕਾਬਲੇ ’ਚ ਵਿੰਡੀਜ਼ ਟੀਮ 4 ਵਿਕਟਾਂ ਨਾਲ ਜਿੱਤ ਦਰਜ ਕਰਦੀ ਹੋਈ ਆਪਣਾ ਦੂਜਾ ਟੀ-20 ਖਿਤਾਬ ਜਿੱਤਿਆ।PunjabKesari

ਆਈ.ਸੀ. ਸੀ ਵਲੋਂ ਹੁਣ ਤੱਕ ਕੁਲ 6 ਵਾਰ ਵਿਸ਼ਵ ਟੀ-20 ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਜਿਸ ’ਚ ਸਭ ਤੋਂ ਜ਼ਿਆਦਾ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਵੈਸਟਇੰਡੀਜ਼ ਹੈ।


Davinder Singh

Content Editor

Related News