ਯੂਐੱਸ ਓਪਨ ਕੱਪ 'ਚ ਨਹੀਂ ਖੇਡਣਗੇ ਲਿਓਨੇਲ ਮੇਸੀ

Saturday, Mar 02, 2024 - 05:39 PM (IST)

ਯੂਐੱਸ ਓਪਨ ਕੱਪ 'ਚ ਨਹੀਂ ਖੇਡਣਗੇ ਲਿਓਨੇਲ ਮੇਸੀ

ਸ਼ਿਕਾਗੋ : ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨੇਲ ਮੇਸੀ ਅਮਰੀਕਾ ਦੇ ਮਹੱਤਵਪੂਰਨ ਫੁੱਟਬਾਲ ਟੂਰਨਾਮੈਂਟ ਯੂਐੱਸ ਓਪਨ 'ਚ ਹਿੱਸਾ ਨਹੀਂ ਲੈਣਗੇ। ਮੇਸੀ ਦੀ ਅਮਰੀਕੀ ਟੀਮ ਇੰਟਰ ਮਿਆਮੀ ਨੇ ਇਸ ਵਾਰ ਯੂਐੱਸ ਓਪਨ ਕੱਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਮੇਜਰ ਲੀਗ ਸਾਕਰ ਦੀਆਂ 26 ਟੀਮਾਂ ਵਿੱਚੋਂ ਸਿਰਫ਼ ਅੱਠ ਹੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ।
ਜਿਨ੍ਹਾਂ 8 ਮੇਜਰ ਲੀਗ ਸਾਕਰ ਟੀਮਾਂ ਨੇ ਇਸ ਮੁਕਾਬਲੇ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਵਿੱਚ ਅਟਲਾਂਟਾ, ਡੱਲਾਸ, ਹਿਊਸਟਨ, ਕੈਨਸਸ ਸਿਟੀ, ਲਾਸ ਏਂਜਲਸ ਐੱਫਸੀ, ਸਾਲਟ ਲੇਕ, ਸੈਨ ਜੋਸ ਅਤੇ ਸੀਏਟਲ ਸ਼ਾਮਲ ਹਨ। ਇਸ ਮੁਕਾਬਲੇ ਵਿੱਚ ਕੁੱਲ 96 ਟੀਮਾਂ ਆਪਣੀ ਕਿਸਮਤ ਅਜ਼ਮਾਉਣਗੀਆਂ। ਹਿਊਸਟਨ ਇਸ ਟੂਰਨਾਮੈਂਟ ਦਾ ਡਿਫੈਂਡਿੰਗ ਚੈਂਪੀਅਨ ਹੈ। ਇਸ ਨੇ ਪਿਛਲੇ ਸਾਲ ਫਾਈਨਲ ਵਿੱਚ ਇੰਟਰ ਮਿਆਮੀ ਨੂੰ 2-1 ਨਾਲ ਹਰਾਇਆ ਸੀ। ਮੇਸੀ ਸੱਟ ਕਾਰਨ ਇਸ ਮੈਚ 'ਚ ਨਹੀਂ ਖੇਡ ਸਕੇ ਸਨ।


author

Aarti dhillon

Content Editor

Related News