ਮੇੱਸੀ ਨੇ ਦੋਸਤਾਨਾ ਮੈਚ ''ਚ 2 ਗੋਲ ਕੀਤੇ

Thursday, Sep 17, 2020 - 10:59 AM (IST)

ਮੇੱਸੀ ਨੇ ਦੋਸਤਾਨਾ ਮੈਚ ''ਚ 2 ਗੋਲ ਕੀਤੇ

ਬਾਰਸੀਲੋਨਾ (ਭਾਸ਼ਾ) : ਲਿਓਨੇਲ ਮੇੱਸੀ ਨੇ ਦੂਜੇ ਦਰਜੇ ਦੀ ਟੀਮ ਗਿਰੋਨਾ ਖ਼ਿਲਾਫ ਦੋਸਤਾਨਾ ਮੈਚ ਵਿਚ 2 ਗੋਲ ਕੀਤੇ, ਜਦੋਂਕਿ ਕੋਚ ਰੋਨਾਲਡ ਕੋਮੈਨ ਨੇ ਲੁਈਸ ਸੁਆਰੇਜ ਅਤੇ ਆਰਟੁਰੋ ਵਿਡਾਲ ਨੂੰ ਬਾਹਰ ਰੱਖਿਆ। ਮੇੱਸੀ ਨੇ 2 ਗੋਲ ਕੀਤੇ ਅਤੇ ਇਕ ਗੋਲ ਵਿਚ ਸਹਾਇਤਾ ਕੀਤੀ। ਬਾਰਸੀਲੋਨਾ ਨੇ ਇਹ ਮੈਚ 3.1 ਨਾਲ ਜਿੱਤਿਆ, ਜੋ ਕੋਮੈਨ ਦੇ ਕੋਚ ਬਨਣ ਦੇ ਬਾਅਦ ਉਸ ਦਾ ਦੂਜਾ ਅਭਿਆਸ ਮੈਚ ਹੈ। ਆਫ ਸੀਜ਼ਨ ਵਿਚ ਕਲੱਬ ਛੱਡਣ ਦੀ ਇੱਛਾ ਜਤਾਉਣ ਦੇ ਬਾਅਦ ਕਾਨੂੰਨੀ ਲੜਾਈ ਤੋਂ ਬਚਣ ਲਈ ਕਲੱਬ ਦੇ ਨਾਲ ਹੀ ਬਣੇ ਰਹਿਣ ਦਾ ਫ਼ੈਸਲਾ ਲੈਣ ਦੇ ਬਾਅਦ ਮੇੱਸੀ ਦਾ ਇਹ ਪਹਿਲਾ ਗੋਲ ਸੀ। ਬਾਅਦ ਵਿਚ ਬਾਰਸੀਲੋਨਾ ਨੇ ਮੇੱਸੀ ਅਤੇ ਕੋਮੈਨ ਦੀ ਇਕ-ਦੂਜੇ ਦਾ ਹੱਥ ਕੱਸ ਕੇ ਫੜੇ ਹੋਏ ਦੀ ਤਸਵੀਰ ਵੀ ਟਵਿਟਰ 'ਤੇ ਪਾਈ।


author

cherry

Content Editor

Related News