ਮੇਸੀ ਦੇ ਕਮਾਲ ਨਾਲ ਬਾਰਸੀਲੋਨਾ ਦੀ ਵੱਡੀ ਜਿੱਤ

Sunday, Dec 22, 2019 - 12:03 PM (IST)

ਮੇਸੀ ਦੇ ਕਮਾਲ ਨਾਲ ਬਾਰਸੀਲੋਨਾ ਦੀ ਵੱਡੀ ਜਿੱਤ

ਮੈਡ੍ਰਿਡ— ਲਿਓਨਿਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਰਸੀਲੋਨਾ ਨੇ ਅਲਵੇਸ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਲਾ ਲੀਗਾ ਫੁੱਟਬਾਲ ਟੂਰਨਾਮੈਂਟ 'ਚ ਚੋਟੀ ਦਾ ਸਥਾਨ ਸੁਰੱਖਿਅਤ ਕੀਤਾ। ਰੀਆਲ ਮੈਡ੍ਰਿਡ ਜੇਕਰ ਆਪਣੇ ਅਗਲੇ ਮੈਚ 'ਚ ਐਟਲੈਟਿਕੋ ਬਿਲਬਾਓ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ ਬਾਰਸੀਲੋਨਾ ਦੇ ਬਰਾਬਰ 39 ਅੰਕ ਹੋ ਜਾਣਗੇ ਪਰ ਗੋਲ ਫਰਕ 'ਚ ਉਹ ਪਿੱਛੇ ਰਹੇਗਾ। ਸੇਵਿਲੇ ਨੇ ਰੀਆਲ ਮਾਲੋਰਕਾ 'ਤੇ 2-0 ਦੀ ਜਿੱਤ ਨਾਲ 34 ਅੰਕਾਂ ਤੋਂ ਆਪਣਾ ਸਥਾਨ ਸੁਰੱਖਿਅਤ ਕੀਤਾ।
PunjabKesari
ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਫਰਾਂਸ ਦੇ ਵਿਸ਼ਵ ਕੱਪ ਜੇਤੂ ਐਂਟੋਨੀ ਗ੍ਰੀਜਮੈਨ ਨੇ 14ਵੇਂ ਮਿੰਟ 'ਚ ਮੇਸੀ ਦੀ ਮਦਦ ਨਾਲ ਗੋਲ ਕੀਤਾ। ਚਿਲੀ ਦੇ ਫਾਰਵਰਡ ਅਰਤੁਰੋ ਵਿਡਾਲ ਨੇ 45ਵੇਂ ਮਿੰਟ 'ਚ ਦੂਜਾ ਗੋਲ ਕਰਕੇ ਬਾਲਸੀਲੋਨਾ ਨੂੰ 2-0 ਨਾਲ ਅੱਗੇ ਰੱਖਿਆ। ਪੀਅਰੇ ਪੋਨਸ ਨੇ 65ਵੇਂ ਮਿੰਟ 'ਚ ਅਲਵੇਸ ਵੱਲੋਂ ਗੋਲ ਦਾਗਿਆ। ਮੇਸੀ ਨੇ ਇਸ ਤੋਂ ਬਾਅਦ 69ਵੇਂ ਮਿੰਟ 'ਚ ਚਾਰ ਡਿਫੈਂਡਰਾਂ ਨੂੰ ਚਕਮਾ ਦੇ ਕੇ ਸ਼ਾਨਦਾਰ ਗੋਲ ਕੀਤਾ ਜਦਕਿ ਲੁਈ ਸੁਆਰੇਜ ਨੇ 75ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲਿਆ।


author

Tarsem Singh

Content Editor

Related News