ਲਿਓਨਿਲ ਮੇਸੀ ਦੇ 2 ਗੋਲ ਨਾਲ ਬਾਰਸੀਲੋਨਾ ਜਿੱਤਿਆ

05/03/2021 7:58:41 PM

ਮੈਡਿ੍ਰਡ— ਲਿਓਨਿਲ ਮੇਸੀ ਦੇ ਦੋ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਵੇਲੇਂਸ਼ੀਆ ਨੂੰ 3-2 ਨਾਲ ਹਰਾ ਕੇ ਲਾ ਲੀਗਾ ਫ਼ੁੱਟਬਾਲ ਖ਼ਿਤਾਬ ਦੀ ਉਮੀਦਾਂ ਨੂੰ ਜਿਊਂਦਾ ਰੱਖਿਆ ਹੈ। ਬਾਰਸੀਲੋਨਾ ਵੱਲੋੋਂ ਮੇਸੀ ਨੇ 57ਵੇਂ ਤੇ 69ਵੇਂ ਮਿੱੰਟ ’ਚ ਗੋਲ ਦਾਗ਼ੇ ਜਦਕਿ ਐਂਟੋਨੀ ਗਿ੍ਰਜਮੈਨ ਨੇ 63ਵੇਂ ਮਿੰਟ ਗੋਲ ਕੀਤਾ।
ਇਹ ਵੀ ਪੜ੍ਹੋ : ਕਮਿੰਸ ਨੇ ਆਪਣਾ ਦਾਨ ਯੂਨੀਸੇਫ਼ ਆਸਟਰੇਲੀਆ ਦੀ ਭਾਰਤ ਕੋਵਿਡ-19 ਸੰਕਟ ਅਪੀਲ ਨੂੰ ਦਿੱਤਾ

ਵੇਲੇਂਸ਼ੀਆ ਵੱਲੋਂ ਗੈਬਿ੍ਰਅਲ ਪੋਲਿਸਤਾ (50ਵੇਂ ਮਿੰਟ) ਤੇ ਕਾਰਲੋਸ ਸੋਲਰ (83ਵੇਂ ਮਿੰਟ) ਨੇ ਗੋਲ ਕੀਤੇ। ਇਸ ਜਿੱਤ ਦੇ ਨਾਲ ਬਾਰਸੀਲੋਨਾ ਦੇ 34 ਮੈਚਾਂ ’ਚ 74 ਅੰਕ ਹੋ ਗਏ ਹਨ ਤੇ ਚੋਟੀ ’ਤੇ ਚਲ ਰਹੇ ਐਟਲੈਟਿਕੋ ਮੈਡਿ੍ਰਡ ਤੋਂ ਉਹ ਦੋ ਅੰਕ ਪਿੱਛੇ ਹੈ।
ਇਹ ਵੀ ਪੜ੍ਹੋ : ਕਪਤਾਨੀ ਤੋਂ ਹਟਾਉਣ ’ਤੇ ਖ਼ੁਸ਼ ਨਹੀਂ ਹੋਣਗੇ ਵਾਰਨਰ, ਉਹ ਚੰਗੇ ਟੀਮ ਪਲੇਅਰ ਹਨ : ਬ੍ਰੇਟ ਲੀ

ਬਾਰਸੀਲੋਨਾ ਦੀ ਟੀਮ ਜੇਕਰ ਅਗਲੇ ਹਫ਼ਤੇ ਦੇ ਅੰਤ ’ਚ ਹੋਣ ਵਾਲੇ ਮੁਕਾਬਲੇ ’ਚ ਐਟਲੈਟਿਕੋ ਨੂੰ ਹਰਾ ਦੇਵੇਗੀ ਤਾਂ ਮੌਜੂਦਾ ਸੈਸ਼ਨ ’ਚ ਪਹਿਲੀ ਵਾਰ ਚੋਟੀ ’ਤੇ ਪਹੁੰਚ ਸਕਦੀ ਹੈ। ਹੋਰਨਾਂ ਮੈਚਾਂ ’ਚ ਵਿਲਾਰੀਆਲ ਘਰੇਲੂ ਮੈਦਾਨ ’ਤੇ ਗੇਟਾਫ਼ੇ ਨੂੰ 1-0 ਨਾਲ ਹਰਾ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਸਤਵੇਂ ਨੰਬਰ ’ਤੇ ਮੌਜੂਦ ਰੀਅਲ ਬੇਟਿਸ ਨੂੰ ਵੇਲਾਡੋਲਿਡ ਨੇ 1-1 ਨਾਲ ਬਰਾਬਰੀ ਤੇ ਰੋਕਿਆ। ਬਾਰਸੀਲੋਨਾ ਨੂੰ ਹਰਾਉਣ ਵਾਲੇ ਗ੍ਰੇਨਾਡਾ ਨੂੰ ਹਾਲਾਂਕਿ ਕੋਡਿਜ ਦੇ ਖ਼ਿਲਾਫ਼ 0-1 ਨਾਲ ਹਾਰ ਝੱਲਣੀ ਪਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News