JioCinema ਦੀ ਤਰਜ਼ 'ਤੇ Disney+ Hotstar ਮੁਫ਼ਤ 'ਚ ਦਿਖਾਏਗਾ ICC ਵਿਸ਼ਵ ਕੱਪ ਅਤੇ ਏਸ਼ੀਆ ਕੱਪ

Friday, Jun 09, 2023 - 06:28 PM (IST)

JioCinema ਦੀ ਤਰਜ਼ 'ਤੇ Disney+ Hotstar ਮੁਫ਼ਤ 'ਚ ਦਿਖਾਏਗਾ ICC ਵਿਸ਼ਵ ਕੱਪ ਅਤੇ ਏਸ਼ੀਆ ਕੱਪ

ਮੁੰਬਈ - ਕ੍ਰਿਕਟ ਦਾ ਰੋਮਾਂਚ ਅਤੇ ਇਸ ਤੋਂ ਹੋਣ ਵਾਲੀ ਮੋਟੀ ਕਮਾਈ ਕਰਨ ਦਾ ਜਾਦੂ ਸਟੇਡੀਅਮ ਤੋਂ ਟੀਵੀ ਅਤੇ ਹੁਣ ਟੀਵੀ ਤੋਂ ਨਿਕਲ ਕੇ ਔਨਲਾਈਨ ਸਟ੍ਰੀਮਿੰਗ ਪਲੇਟਫਾਰਮ ਵੱਲ ਵਧ ਰਿਹਾ ਹੈ। ਆਈਪੀਐਲ 2023 ਦੌਰਾਨ ਜਿਓ ਸਿਨੇਮਾ ਵਿਚ ਵਧੀ ਦਰਸ਼ਕਾਂ ਦੀ ਗਿਣਤੀ ਇਸ ਗੱਲ ਦਾ ਸਬੂਤ ਹੈ।

ਰਾਕੇਟ ਦੀ ਰਫ਼ਤਾਰ ਨਾਲ ਪ੍ਰਸਿੱਧ ਹੋਇਆ ਮੁਕੇਸ਼ ਅੰਬਾਨੀ ਦੀ ਆਨ ਲਾਈਨ ਸਟ੍ਰੀਮਿੰਗ ਪਲੇਟਫਾਰਮ JioCinema ਨੂੰ ਚੁਣੌਤੀ ਦੇਣ ਲਈ ਡਿਜ਼ਨੀ ਹੌਟਸਟਾਰ ਨੇ ਏਸ਼ੀਆ ਕੱਪ ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਸਾਰੇ ਆਨਲਾਈਨ ਸਟ੍ਰੀਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਹੜਾ ਕਿ ਸਾਰੇ ਮੋਬਾਈਲ ਫੋਨ ਯੂਜ਼ਰਜ਼ ਲਈ ਮੁਫ਼ਤ ਉਪਲਬਧ ਹੋਣਗੇ। 

ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਦੇ ਜਵਾਈ ਦਾ ਹੈ PM ਮੋਦੀ ਨਾਲ ਖ਼ਾਸ ਕਨੈਕਸ਼ਨ... CM ਤੋਂ ਪ੍ਰਧਾਨ ਮੰਤਰੀ ਬਣਨ ਤੱਕ

Disney + Hotstar ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਹਾਲ ਹੀ ਦੇ ਮਹੀਨਿਆਂ ਵਿੱਚ ਖੇਡ ਮੈਚਾਂ ਦੀ ਲਾਈਵ ਸਟ੍ਰੀਮਿੰਗ 'ਤੇ ਭਾਰੀ ਸੱਟਾ ਲਗਾ ਰਹੇ ਹਨ।

ਡਿਜ਼ਨੀ ਹੌਟਸਟਾਰ ਦੇ ਮੁਖੀ ਸਜੀਤ ਸਿਵਾਨੰਦਨ ਨੇ ਐਕਸਚੇਂਜ4ਮੀਡੀਆ ਨੂੰ ਦੱਸਿਆ, “ਡਿਜ਼ਨੀ ਹੌਟਸਟਾਰ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ OTT ਉਦਯੋਗ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਦਰਸ਼ਕ ਅਨੁਭਵ ਨੂੰ ਵਧਾਉਣ ਲਈ ਸਾਡੇ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਕਾਢਾਂ ਨੇ ਸਾਡੇ ਦਰਸ਼ਕਾਂ ਨੂੰ ਖੁਸ਼ ਕਰਨਾ ਜਾਰੀ ਰੱਖਿਆ ਹੈ। ਏਸ਼ੀਆ ਕੱਪ ਅਤੇ ਆਈਸੀਸੀ ਪੁਰਸ਼ ਵਿਸ਼ਵ ਕੱਪ ਨੂੰ ਵਿਆਪਕ ਦਰਸ਼ਕਾਂ ਲਈ ਉਪਲਬਧ ਕਰਵਾ ਕੇ, ਸਾਨੂੰ ਭਰੋਸਾ ਹੈ ਕਿ ਇਹ ਇੱਕ ਸਮੁੱਚੀ ਈਕੋ-ਸਿਸਟਮ ਨੂੰ ਵਿਕਸਤ ਕਰਨ ਵਿੱਚ ਸਾਡੀ ਮਦਦ ਕਰੇਗਾ।”

ਇਹ ਵੀ ਪੜ੍ਹੋ : ਪਿਛਲੇ ਇਕ ਸਾਲ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਕਿੰਨਾ ਕਮਾ ਰਹੀਆਂ ਹਨ ਤੇਲ ਕੰਪਨੀਆਂ

ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਔਨਲਾਈਨ ਸਟ੍ਰੀਮਿੰਗ ਪਲੇਟਫਾਰਮ JioCinema IPL 2023 ਦਾ ਅਧਿਕਾਰਤ ਸਟ੍ਰੀਮਿੰਗ ਪਾਰਟਨਰ ਸੀ। JioCinema IPL 2023 ਕ੍ਰਿਕਟ ਟੂਰਨਾਮੈਂਟ ਦੀ ਮੁਫ਼ਤ ਸਟ੍ਰੀਮਿੰਗ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨਾਲ ਪਲੇਟਫਾਰਮ ਨੂੰ ਆਈਪੀਐਲ ਫਾਈਨਲ ਲਈ ਰਿਕਾਰਡ ਦਰਸ਼ਕਾਂ ਦੀ ਗਿਣਤੀ ਹਾਸਲ ਕਰਨ ਵਿੱਚ ਮਦਦ ਮਿਲੀ।

ਅੰਬਾਨੀ ਦੇ ਮੀਡੀਆ ਉੱਦਮ ਨੇ ਆਈਪੀਐਲ ਦੇ ਡਿਜੀਟਲ ਅਧਿਕਾਰਾਂ ਨੂੰ ਹਾਸਲ ਕਰਨ ਲਈ ਡਿਜ਼ਨੀ ਸਮੇਤ ਹੋਰ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ। ਰਿਲਾਇੰਸ ਦੇ Viacom18 ਨੇ 2023 ਤੋਂ 2027 ਤੱਕ ਲਗਭਗ ਲਗਭਗ 2.9 ਬਿਲੀਅਨ ਡਾਲਰ ਵਿੱਚ IPL ਦੇ ਡਿਜੀਟਲ ਸਟ੍ਰੀਮਿੰਗ ਅਧਿਕਾਰ ਹਾਸਲ ਕੀਤੇ, ਜੋ ਪਹਿਲਾਂ ਡਿਜ਼ਨੀ ਕੋਲ ਸਨ। ਵਰਤਮਾਨ ਵਿੱਚ, ਡਿਜ਼ਨੀ ਨੂੰ ਭਾਰਤ ਵਿੱਚ  ਪੇਡ ਗਾਹਕਾਂ ਦੇ ਨਿਕਾਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ 'ਮਹਿੰਗਾਈ ਬੰਬ', ਜਾਣੋ ਮਾਹਰਾਂ ਦੀ ਰਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News