ਜਰਮਨੀ ''ਚ ਆਸਮਾਨੀ ਬਿਜਲੀ ਡਿੱਗਣ ਨਾਲ 15 ਫੁੱਟਬਾਲਰ ਜ਼ਖ਼ਮੀ
Saturday, Aug 10, 2019 - 08:45 PM (IST)

ਬਰਲਿਨ— ਜਰਮਨੀ ਦੇ ਦੱਖਣੀ ਇਲਾਕੇ ਵਿਚ ਆਸਮਾਨੀ ਬਿਜਲੀ ਡਿੱਗਣ ਨਾਲ 15 ਫੁੱਟਬਾਲ ਖਿਡਾਰੀ ਜ਼ਖ਼ਮੀ ਹੋ ਗਏ ਹਨ। ਸਥਾਨਕ ਸਮਾਚਾਰ ਏਜੰਸੀ ਡੀ. ਪੀ. ਏ. ਨੇ ਦੱਸਿਆ ਕਿ ਸ਼ਨੀਵਾਰ ਨੂੰ ਆਸਮਾਨੀ ਬਿਜਲੀ ਉਸ ਸਮੇਂ ਡਿੱਗੀ, ਜਦੋਂ ਰੋਸੇਨਫੇਲਡ-ਹੇਈਲਿਗੇਨਜਿਮਮੇਰਨ ਮੈਦਾਨ ਵਿਚ ਖਿਡਾਰੀ ਅਭਿਆਸ ਕਰ ਰਹੇ ਸਨ।
ਖਿਡਾਰੀ ਹਾਲਾਂਕਿ ਮਾਮੂਲੀ ਰੂਪ ਨਾਲ ਹੀ ਜ਼ਖ਼ਮੀ ਹੋਏ ਹਨ ਪਰ ਚੌਕਸੀ ਦੇ ਤੌਰ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਬਵਾਰੀਆ ਵਿਚ ਪੁਲਸ ਨੇ ਖੁੱਲ੍ਹੀ ਜਗ੍ਹਾ 'ਤੇ ਸੰਗੀਤ ਕੰਸਰਟ ਵਿਚ ਦੇਖਣ ਆਏ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਵਾਪਸ ਭੇਜ ਦਿੱਤਾ। ਨੇਕਰਸੁਲਮ ਵਿਚ ਤੇਜ਼ ਹਵਾ ਕਾਰਣ ਇਕ ਸਰਕਸ ਦਾ ਤੰਬੂ ਡਿੱਗ ਗਿਆ।