ਟੈਨਿਸ ''ਚ ਫਿਕਸਿੰਗ ਲਈ ਬ੍ਰਾਸਿਆਲੀ ''ਤੇ ਲਾਈਫ ਟਾਈਮ ਬੈਨ

11/23/2018 10:31:26 PM

ਬਾਰਸੀਲੋਨਾ- ਵਿਸ਼ਵ ਵਿਚ 95ਵੀਂ ਰੈਂਕਿੰਗ ਦੇ ਪੁਰਸ਼ ਡਬਲਜ਼ ਖਿਡਾਰੀ ਇਟਲੀ ਦੇ ਡੇਨੀਅਲ ਬ੍ਰਾਸਿਆਲੀ ਨੂੰ ਟੈਨਿਸ ਮੈਚਾਂ ਵਿਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਖੇਡ ਤੋਂ ਜ਼ਿੰਦਗੀ ਭਰ ਲਈ ਪਾਬੰਦੀਸ਼ੁਦਾ ਕਰਨ ਤੇ ਢਾਈ ਲੱਖ  ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਟੈਨਿਸ ਇੰਟੇਗ੍ਰਿਟੀ ਯੂਨਿਟ ਨੇ ਇਸਦਾ ਐਲਾਨ ਕੀਤਾ। ਉਸ ਨੇ ਦੱਸਿਆ ਕਿ 40 ਸਾਲ ਦੇ ਡੇਨੀਅਲ ਨੂੰ ਅਪ੍ਰੈਲ 2011 ਵਿਚ ਸਪੇਨ ਵਿਚ ਹੋਏ ਏ. ਟੀ. ਪੀ. ਵਰਲਡ ਟੂਰ-500 ਟੂਰਨਾਮੈਂਟ ਵਿਚ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਹੈ।


Related News