ਹੈਮਿਲਟਨ ਨੇ ਦਰਜ ਕੀਤੀ 1000ਵੀਂ ਜਿੱਤ, ਪਹਿਲੇ ਦੋ ਸਥਾਨਾਂ 'ਤੇ ਮਰਸੀਡੀਜ਼ ਦਾ ਕਬਜ਼ਾ

Sunday, Apr 14, 2019 - 04:12 PM (IST)

ਹੈਮਿਲਟਨ ਨੇ ਦਰਜ ਕੀਤੀ 1000ਵੀਂ ਜਿੱਤ, ਪਹਿਲੇ ਦੋ ਸਥਾਨਾਂ 'ਤੇ ਮਰਸੀਡੀਜ਼ ਦਾ ਕਬਜ਼ਾ

ਸ਼ੰਘਾਈ— ਮਰਸੀਡੀਜ਼ ਦੇ ਲੁਈਸ ਹੈਮਿਲਟਨ ਨੇ ਚੀਨੀ ਗ੍ਰਾਂ ਪ੍ਰੀ. 'ਚ ਆਪਣਾ ਦਬਦਬਾ ਕਾਇਮ ਰਖਦੇ ਹੋਏ ਐਤਵਾਰ ਨੂੰ ਇੱਥੇ ਫਾਰਮੂਲਾ ਵਨ ਰੇਸ ਕਰੀਅਰ ਦੀ 1000ਵੀਂ ਜਿੱਤ ਦਰਜ ਕੀਤੀ। ਗ੍ਰਿਡ 'ਚ ਦੂਜੇ ਸਥਾਨ ਤੋਂ ਸ਼ੁਰੂਆਤ ਕਰਦੇ ਹੋਏ ਹੈਮਿਲਟਨ ਨੇ ਆਪਣੀ ਹੀ ਟੀਮ ਦੇ ਵਾਲਟੇਰੀ ਬੋਟਟਾਸ ਨੂੰ 6.5 ਸਕਿੰਟ ਦੇ ਫਰਕ ਨਾਲ ਪਛਾੜਦੇ ਹੋਏ ਰੇਸ ਆਪਣੇ ਨਾਂ ਕੀਤੀ। 
PunjabKesari
ਉਨ੍ਹਾਂ ਨੇ ਇਸ ਜਿੱਤ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਸਕੋਰ ਬੋਰਡ 'ਚ ਬੜ੍ਹਤ ਹਾਸਲ ਕਰ ਲਈ। ਫੇਰਾਰੀ ਦੇ ਸੇਬੇਸਟੀਅਨ ਵੇਟੱਲ ਤੀਜੇ ਅਤੇ ਰੈੱਡ ਬੁੱਲ ਦੇ ਮੈਕਸ ਵੇਰਸਟਾਪੇਨ ਚੌਥੇ ਸਥਾਨ 'ਤੇ ਰਹੇ। ਵਿਸ਼ਵ ਚੈਂਪੀਅਨਸ਼ਿਪ 'ਚ ਹੈਮਿਲਟਨ ਨੇ ਲਗਾਤਾਰ ਦੂਜੀ ਵਾਰ ਚੀਨੀ ਗ੍ਰਾਂ ਪ੍ਰੀ. 'ਚ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਇੱਥੇ 6 ਰੇਸ ਜਿੱਤੀਆਂ ਹਨ।


author

Tarsem Singh

Content Editor

Related News