ਹੈਮਿਲਟਨ ਰੂਸ ਗ੍ਰਾਂ. ਪ੍ਰੀ. ਦੇ ਆਖ਼ਰੀ ਅਭਿਆਸ ''ਚ ਸਭ ਤੋਂ ਤੇਜ਼ ਰਹੇ

Saturday, Sep 26, 2020 - 05:00 PM (IST)

ਹੈਮਿਲਟਨ ਰੂਸ ਗ੍ਰਾਂ. ਪ੍ਰੀ. ਦੇ ਆਖ਼ਰੀ ਅਭਿਆਸ ''ਚ ਸਭ ਤੋਂ ਤੇਜ਼ ਰਹੇ

ਸੋਚਿ (ਭਾਸ਼ਾ) : ਮੌਜੂਦਾ ਚੈਂਪੀਅਨ ਮਰਸੀਡੀਜ ਦੇ ਲੁਈਸ ਹੈਮਿਲਟਨ ਸ਼ਨੀਵਾਰ ਨੂੰ ਕੁਆਲੀਫਾਇੰਗ ਮੁਕਾਬਲੇ ਤੋਂ ਪਹਿਲਾਂ ਰੂਸ ਗ੍ਰਾਂ. ਪ੍ਰੀ. ਦੇ ਆਖ਼ਰੀ ਅਭਿਆਸ ਸੈਸ਼ਨ ਵਿਚ ਸਭ ਤੋਂ ਤੇਜ਼ ਸਮਾਂ ਕੱਢਣ ਵਿਚ ਸਫ਼ਲ ਰਹੇ। ਉਨ੍ਹਾਂ ਨੇ 1 ਮਿੰਟ 33.279 ਸਕਿੰਟ ਦਾ ਸਮਾਂ ਲਿਆ ਜੋ ਦੂਜੇ ਸਥਾਨ 'ਤੇ ਰਹੇ ਉਨ੍ਹਾਂ ਦੇ ਸਾਥੀ ਚਾਲਕ ਵਾਲਟੇਰੀ ਬੋਟਾਸ ਤੋਂ 0.776 ਸਕਿੰਟ ਘੱਟ ਸੀ। ਮੈਕਲਾਰੇਨ ਦੇ ਕਾਰਲੋਸ ਸੈਂਜ ਤੀਜੇ ਸਥਾਨ 'ਤੇ ਰਹੇ। ਉਹ ਬੋਟਾਸ ਤੋਂ 0.041 ਸਕਿੰਟ ਤੋਂ ਪਛੜ ਗਏ। ਇਸ ਤੋਂ ਪਹਿਲਾਂ ਦੋਵੇਂ ਅਭਿਆਸ ਵਿਚ ਬੋਟਾਸ ਸਿਖ਼ਰ 'ਤੇ ਰਹੇ ਸਨ।


author

cherry

Content Editor

Related News