ਟੈਸਟ ਕ੍ਰਿਕਟ ''ਚ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣੇ ਲਿਓਨ
Tuesday, Sep 05, 2017 - 09:26 PM (IST)

ਨਵੀਂ ਦਿੱਲੀ—ਆਸਟਰੇਲੀਆ ਅਤੇ ਬੰਗਲਾਦੇਸ਼ ਦੇ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਆਸਟਰੇਲੀਆ ਭਾਵੇ ਪਹਿਲਾਂ ਮੈਚ ਹਾਰ ਗਈ ਹੋਵੇ, ਪਰ ਦੂਜੇ ਟੈਸਟ ਮੈਚ 'ਚ ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੇ ਆਪਣੇ ਨਾਮ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਉਨ੍ਹਾਂ ਨੇ ਉਹ ਕਰ ਦਿਖਾਇਆ ਜੋ ਕ੍ਰਿਕਟ ਦੇ ਇਤਿਹਾਸ 'ਚ ਹੁਣ ਤਕ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ। ਉਨ੍ਹਾਂ ਨੇ ਬੰਗਲਾਦੇਸ਼ ਦੇ ਚਾਰ ਬੱਲੇਬਾਜ਼ ਇਕ ਹੀ ਤਰੀਕੇ ਨਾਲ ਆਊਟ ਕਰ ਦਿੱਤੇ ਇਸ ਤੋਂ ਪਹਿਲਾਂ ਅਜਿਹਾ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ।
ਉਨ੍ਹਾਂ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਦੌਰਾਨ ਆਪਣੇ ਚਾਰ ਵਿਕਟ ਐੱਲ.ਬੀ.ਡਬਲਿਊ. ਕਰਦੇ ਹੋਏ ਹਾਸਲ ਕੀਤੀਆਂ। ਇਹ ਬੰਗਲਾਦੇਸ਼ੀ ਟੀਮ ਦੇ ਪਹਿਲੇ ਚਾਰ ਵਿਕਟ ਵੀ ਰਹੇ। ਟੈਸਟ ਕ੍ਰਿਕਟ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਅਜਿਹਾ ਕਦੀ ਨਹੀਂ ਹੋਇਆ ਜਦੋਂ ਕਿਸੀ ਗੇਂਦਬਾਜ਼ ਨੇ ਵਿਰੋਧੀ ਟੀਮ ਦੇ ਚਾਰ ਬੱਲੇਬਾਜ਼ ਨੂੰ ਇਕ ਹੀ ਤਰੀਕੇ ਨਾਲ ਆਊਟ ਕੀਤਾ ਹੋਵੇ। ਅਇਜਹਾ ਕਾਰਨਾਮਾ ਕਰਨ ਵਾਲੇ ਉਹ ਪਹਿਲੇ ਗੇਂਦਬਾਜ਼ ਹਨ। ਲਿਓਨ ਨੇ ਜਿਨ੍ਹਾਂ ਬੱਲੇਬਾਜ਼ਾਂ ਨੂੰ ਆਪਣੇ ਸ਼ਿਕਾਰ ਬਣਾਇਆ ਉਨ੍ਹਾਂ 'ਚ ਤਮੀਮ ਇਕਬਾਲ (9), ਸੋਮਆ ਸਰਕਾਰ (33), ਇਮਰੂਲ ਕਾਇਸ (4) ਅਤੇ ਮੋਨੀਮੁਲ ਹਕ (31) ਦੌੜਾਂ ਸ਼ਾਮਲ ਹਨ।