ਲਿਓਨ ਨੇ ਲਗਾਤਾਰ 5ਵੀਂ ਵਾਰ 'ਮਹਿਲਾ ਚੈਂਪੀਅਨਸ' ਦਾ ਖਿਤਾਬ ਜਿੱਤਿਆ
Monday, Aug 31, 2020 - 08:57 PM (IST)
ਸੈਨ ਸੇਬੇਸਟੀਅਨ (ਸਪੇਨ)– ਫਰਾਂਸੀਸੀ ਫੁੱਟਬਾਲ ਕਲੱਬ ਲਿਓਨ ਨੇ ਯੂਰਪ ਵਿਚ ਆਪਣਾ ਦਬਦਬਾ ਰੱਖਦੇ ਹੋਏ ਇੱਥੇ ਖੇਡੇ ਗਏ ਫਾਈਨਲ ਵਿਚ ਬੋਲਫਸਬਰਗ ਨੂੰ 3-1 ਨਾਲ ਹਰਾ ਕੇ ਲਗਾਤਾਰ 5ਵੀਂ ਵਾਰ 'ਮਹਿਲਾ ਚੈਂਪੀਅਨਸ' ਦਾ ਖਿਤਾਬ ਜਿੱਤਿਆ। ਲਿਓਨ ਵਲੋਂ ਇਯੋਗੇਨੀ ਲੀ ਸੋਮਰ, ਸਾਕੀ ਕੁਮਾਗਾਈ ਤੇ ਸਾਰਾ ਬਿਓਰਕ ਗੁਨਾਰਸਡੋਟਿਰ ਨੇ ਗੋਲ ਕੀਤੇ, ਜਿਸ ਨਾਲ ਲਿਓਨ ਰਿਕਾਰਡ 7ਵਾਂ ਖਿਤਾਬ ਆਪਣੇ ਨਾਂ ਕਰਨ ਵਿਚ ਸਫਲ ਰਿਹਾ।
ਵੋਲਫਸਬਰਗ ਆਪਣੇ ਤੀਜੇ ਖਿਤਾਬ ਦੀ ਕਵਾਇਦ ਵਿਚ ਸੀ। ਉਸ ਵਲੋਂ ਇਕਲੌਤਾ ਗੋਲ ਅਲੇਕਸ ਪੋਪ ਨੇ ਕੀਤਾ। ਵੋਲਫਸਬਰਗ ਨੇ ਇਸ ਤੋਂ ਪਹਿਲਾਂ 2013 ਤੇ 2014 ਵਿਚ ਖਿਤਾਬ ਜਿੱਤੇ ਸਨ। ਵੋਲਫਸਬਰਗ ਨੂੰ ਇਸ ਤੋਂ ਪਹਿਲਾਂ 2016 ਤੇ 2018 ਵਿਚ ਵੀ ਫਾਈਨਲ ਵਿਚ ਲਿਓਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।