ਕੋਰੋਨਾ ਦੇ ਸ਼ੁਰੂਆਤੀ ਪੜਾਅ ''ਚ ਪਾਜ਼ੇਟਿਵ ਸੀ ਦਿੱਗਜ ਗੋਲਫਰ ਜੈਕ ਨਿਕਲਾਸ

Monday, Jul 20, 2020 - 09:46 PM (IST)

ਕੋਰੋਨਾ ਦੇ ਸ਼ੁਰੂਆਤੀ ਪੜਾਅ ''ਚ ਪਾਜ਼ੇਟਿਵ ਸੀ ਦਿੱਗਜ ਗੋਲਫਰ ਜੈਕ ਨਿਕਲਾਸ

ਡਬਲਿਨ (ਅਮਰੀਕਾ)- ਆਪਣੇ ਜਮਾਨੇ ਦੇ ਦਿੱਗਜ ਗੋਲਫਰ ਜੈਕ ਨਿਕਲਾਸ ਨੇ ਸੀ. ਬੀ. ਐੱਸ. ਪ੍ਰਸਾਰਣ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪੜਾਅ 'ਚ ਉਹ ਤੇ ਉਸਦੀ ਪਨਤੀ ਘਾਤਕ ਬੀਮਾਰੀ ਨਾਲ ਪਾਜ਼ੇਟਿਵ ਸੀ। ਨਿਕਲਾਸ ਤੇ ਉਸਦੀ ਪਤਨੀ ਬਾਰਬਰਾ ਦੋਵੇਂ 80 ਸਾਲ ਦੇ ਹਨ। ਉਨ੍ਹਾਂ ਨੇ ਕਿਹਾ ਕਿ ਉਸਦੀ ਪਤਨੀ 'ਚ ਕੋਵਿਡ-19 ਦਾ ਕੋਈ ਲੱਛਣ ਨਹੀਂ ਸੀ ਪਰ ਉਸਦੇ ਗਲੇ 'ਚ ਖਰਾਸ਼ ਸੀ ਤੇ ਉਸ ਨੂੰ ਖਾਂਸੀ ਹੋ ਰਹੀ ਸੀ।
ਨਿਕਲਾਸ ਨੇ ਕਿਹਾ ਕਿ ਉਹ 13 ਮਾਰਚ ਤੋਂ ਹੀ ਫਲੋਰਿਡਾ ਦੇ ਨਾਰਥ ਪਾਸ ਬੀਚ ਸਥਿਤ ਆਪਣੇ ਘਰ 'ਚ ਸੀ ਤੇ ਉਨ੍ਹਾਂ ਨੇ ਲਗਭਗ 20 ਅਪ੍ਰੈਲ ਦੇ ਨੇੜੇ ਆਪਣਾ ਟੈਸਟ  ਕਰਵਾਇਆ ਸੀ। ਨਿਕਲਾਸ ਨੇ ਕਿਹਾ ਕਿ ਅਸੀਂ ਬਹੁਤ ਕਿਸਮਤ ਵਾਲੇ ਰਹੇ ਕਿ ਬੀਮਾਰੀ ਲੰਬੀ ਨਹੀਂ ਚੱਲੀ। ਮੈਂ ਤੇ ਬਾਰਬਰਾ ਦੋਵੇਂ 80 ਸਾਲ ਦੇ ਹਾਂ ਤੇ ਜ਼ੋਖਮ ਵਾਲੀ ਉਮਰ 'ਚ ਆਉਂਦੇ ਹਾਂ। ਅਸੀਂ ਉਨ੍ਹਾਂ ਲੋਕਾਂ ਦੇ ਲਈ ਦੁਖੀ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਤੇ ਪਰਿਵਾਰ ਗੁਆ ਦਿੱਤਾ। ਅਸੀਂ ਉਨ੍ਹਾਂ ਕਿਸਮਤ ਵਾਲੇ ਲੋਕਾਂ 'ਚ ਸ਼ਾਮਲ ਹਾਂ ਜੋ ਇਸ ਬੀਮਾਰੀ ਤੋਂ ਠੀਕ ਹੋ ਰਹੇ।


author

Gurdeep Singh

Content Editor

Related News