ਮਹਾਨ ਫੁੱਟਬਾਲਰ ਪੇਲੇ ਸਪੁਰਦ-ਏ-ਖ਼ਾਕ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)
Wednesday, Jan 04, 2023 - 01:38 AM (IST)
ਸਾਂਤੋਸ (ਏਪੀ)- ਮਹਾਨ ਫੁੱਟਬਾਲਰ ਪੇਲੇ ਮੰਗਲਵਾਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਬ੍ਰਾਜ਼ੀਲ ਅਤੇ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਨੇ ਮਹਾਨ ਖਿਡਾਰੀ ਦੀ ਮੌਤ 'ਤੇ ਸੋਗ ਮਨਾਇਆ। ਬ੍ਰਾਜ਼ੀਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਵਿਲਾ ਬੇਲਮੀਰੋ ਵਿਖੇ ਪੇਲੇ ਨੂੰ ਸ਼ਰਧਾਂਜਲੀ ਦਿੱਤੀ।
ਪੇਲੇ ਨੇ ਆਪਣੇ ਕਰੀਅਰ ਦੇ ਜ਼ਿਆਦਾਤਰ ਮੈਚ ਇਸ ਸਟੇਡੀਅਮ ਵਿਚ ਖੇਡੇ। ਪੇਲੇ ਨੂੰ ਉਸ ਸ਼ਹਿਰ ਵਿਚ ਦਫ਼ਨਾਇਆ ਗਿਆ ਜਿੱਥੇ ਉਹ ਵੱਡਾ ਹੋਇਆ, ਮਸ਼ਹੂਰ ਹੋਇਆ ਅਤੇ ਇਸ ਨੂੰ ਫੁੱਟਬਾਲ ਦੀ ਵਿਸ਼ਵ ਰਾਜਧਾਨੀ ਬਣਾਉਣ ਵਿਚ ਮਦਦ ਕੀਤੀ।
ਪੇਲੇ ਦੀ ਮ੍ਰਿਤਕ ਦੇਹ ਨੂੰ ਤਬੂਤ ਵਿਚ ਕਬਰਸਤਾਨ ਲਿਜਾਏ ਜਾਣ ਤੋਂ ਪਹਿਲਾਂ ਵਿਲਾ ਬੇਲਮੀਰੋ ਸਟੇਡੀਅਮ ਵਿਚ ਇਕ ਕੈਥੋਲਿਕ ਪ੍ਰਾਰਥਨਾ ਕਰਵਾਈ ਗਈ।
ਪੇਲੇ ਦਾ ਵੀਰਵਾਰ ਨੂੰ ਕੈਂਸਰ ਨਾਲ ਜੂਝਦਿਆਂ 82 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ। ਉਹ ਤਿੰਨ ਵਿਸ਼ਵ ਕੱਪ ਜਿੱਤਣ ਵਾਲਾ ਇਕਲੌਤਾ ਖਿਡਾਰੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।