ਲੀ ਵੈਸਟਵੁੱਡ ਰਾਈਡਰ ਕੱਪ 2023 ''ਚ ਕਪਤਾਨੀ ਮਿਲਣ ''ਤੇ ਸਪੱਸ਼ਟ ਨਹੀਂ

Tuesday, Sep 28, 2021 - 08:54 PM (IST)

ਨਵੀਂ ਦਿੱਲੀ- ਲੀ ਵੈਸਟਵੁੱਡ ਸਪੱਸ਼ਟ ਨਹੀਂ ਹਨ ਕਿ ਇਟਲੀ 'ਚ ਹੋਣ ਵਾਲੇ ਰਾਈਡਰ ਕੱਪ 2023 ਦੇ ਲਈ ਉਸ ਨੂੰ ਯੂਰਪ ਟੀਮ ਦੀ ਕਪਤਾਨੀ ਮਿਲੇਗੀ। ਵੈਸਟਵੁੱਡ ਨੇ ਰਾਈਡਰ ਕੱਪ 2021 ਦੇ ਦੌਰਾਨ ਇਕਲੌਤੀ ਜਿੱਤ ਸਿੰਗਲ ਮੁਕਾਬਲਿਆਂ ਵਿਚ ਹੈਰਿਸ ਇੰਗਲਿਸ਼ ਦੇ ਵਿਰੁੱਧ ਹਾਸਲ ਕੀਤੀ ਸੀ ਪਰ ਉਸਦੀ ਇਹ ਜਿੱਤ ਉਦੋਂ ਦਬ ਗਈ ਜਦੋ ਅਮਰੀਕਾ ਦੀ ਟੀਮ ਪਹਿਲਾਂ ਹੀ ਅਜੇਤੂ ਬੜ੍ਹਤ ਬਣਾ ਕੇ ਜਸ਼ਨ ਮਨਾ ਚੁੱਕੀ ਸੀ। 48 ਸਾਲ ਦੇ ਵੈਸਟਵੁੱਡ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਅਗਲੇ ਅਪ੍ਰੈਲ ਵਿਚ 49 ਦਾ ਹੋ ਜਾਵੇਗਾ। ਅਗਲਾ ਰਾਈਡਰ ਕੱਪ ਆਉਣ ਤੱਕ 50 ਦਾ। ਸ਼ਾਇਦ ਰਾਈਡਰ ਕੱਪ ਵਿਚ ਸਭ ਤੋਂ ਉਮਰ ਵਰਗ ਦੇ ਵੀ।

ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ


ਦੱਸ ਦੇਈਏ ਕਿ ਰਾਈਡਰ ਕੱਪ ਕਪਤਾਨ ਦੀ ਚੋਣ ਪੰਜ ਮੈਂਬਰੀ ਪੈਨਲ ਵਲੋਂ ਕੀਤੀ ਜਾਂਦੀ ਹੈ, ਜਿਸ ਵਿਚ ਤਿੰਨ ਸਭ ਤੋਂ ਹਾਲ ਦੇ ਕਪਤਾਨਾਂ- ਹੈਰਿੰਗਟਨ, ਥਾਮਸ ਬਿਜ਼ੋਨ ਤੇ ਡੈਰੇਨ ਕਲਾਰਕ ਹਨ। ਇਸ ਤੋਂ ਇਲਾਵਾ ਰਾਈਡਰ ਕੱਪ ਯੂਰਪ ਅਤੇ ਯੂਰਪੀਅਨ ਟੂਰ ਦੀ ਟੂਰਨਾਮੈਂਟ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ। ਫੈਸਲੇ ਲੈਣ ਦੇ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੈ ਪਰ ਪੈਰਿਸ ਵਿਚ ਜਿੱਤ ਦੇ ਚਾਰ ਮਹੀਨੇ ਬਾਅਦ ਹੈਰਿੰਗਟਨ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News