ਸੈਮੀਫਾਈਨਲ ''ਚ ਹਾਰੇ ਪੇਸ ਅਤੇ ਡੇਨੀਅਲ

Sunday, Jul 21, 2019 - 02:36 PM (IST)

ਸੈਮੀਫਾਈਨਲ ''ਚ ਹਾਰੇ ਪੇਸ ਅਤੇ ਡੇਨੀਅਲ

ਨਵੀਂ ਦਿੱਲੀ— ਭਾਰਤ ਦੇ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਜੋੜੀਦਾਰ ਮਾਰਕਸ ਡੇਨੀਅਲ ਨੂੰ ਨਿਊਪੋਟਰ 'ਚ ਹਾਲ ਆਫ ਫੇਮ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਸੈਮੀਫਾਈਨਲ 'ਚ ਨਜ਼ਦੀਕੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੀ ਸੀਡ ਪੇਸ ਅਤੇ ਡੇਨੀਅਲ ਨੂੰ ਸਪੇਨ ਦੇ ਮਾਰਸੇਲ ਗ੍ਰੇਨੋਲਰਸ ਅਤੇ ਯੁਕ੍ਰੇਨ ਦੇ ਸਰਜੇਈ ਸਟਾਖੋਵਸਕੀ ਦੀ ਜੋੜੀ ਨੇ ਇਕ ਘੰਟੇ 3-6, 7-6 (8), 11-9 ਨਾਲ ਹਰਾਇਆ। ਪੇਸ ਅਤੇ ਡੇਨੀਅਲ ਨੂੰ ਇਸ ਪ੍ਰਦਰਸ਼ਨ ਨਾਲ 9180 ਡਾਲਰ ਅਤੇ 90 ਅੰਕ ਮਿਲੇ। ਪੇਸ ਇਸ ਟੂਰਨਾਮੈਂਟ 'ਚ ਪਹਿਲੀ ਵਾਰ 1995 'ਚ ਖੇਡੇ ਸਨ ਅਤੇ ਉਸ ਦੇ 24 ਸਾਲ ਬਾਅਦ ਉਹ ਇਸ ਟੂਰਨਾਮੈਂਟ 'ਚੇ ਖੇਡੇ।


author

Tarsem Singh

Content Editor

Related News