ਇਸ ਭਾਰਤੀ ਦਿੱਗਜ ਨੇ ਦੱਸਿਆ ਕਿੰਝ ਰੋਹਿਤ ਸ਼ਰਮਾ ਬਣਿਆ IPL ਦਾ ਸਭ ਤੋਂ ਸਫਲ ਕਪਤਾਨ

05/29/2020 3:51:38 PM

ਸਪੋਰਟਸ ਡੈਸਕ— ਵੈਰੀ ਵੈਰੀ ਸਪੈਸ਼ਲ ਦੇ ਨਾਂ ਨਾਲ ਮਸ਼ਹੂਰ ਵੀ. ਵੀ. ਐੱਸ ਲਕਸ਼ਮਣ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਸਭ ਤੋਂ ਸਫਲ ਕਪਤਾਨ ਰੋਹਿਤ ਸ਼ਰਮਾ ਬਾਰੇ ’ਚ ਦੱਸਿਆ ਕਿ ਕਿਹੜੀਆਂ ਗੱਲਾਂ ਹਨ, ਜੋ ਉਨ੍ਹਾਂ ਨੂੰ ਇਸ ਟੂਰਨਾਮੈਂਟ ਦਾ ਸਭ ਤੋਂ ਸਫਲ ਕਪਤਾਨ ਬਣਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰੋਹਿਤ ਦਬਾਅ ਦੇ ਸਮੇਂ ਵੀ ਸਬਰ ਅਤੇ ਸ਼ਾਂਤੀ ਨਾਲ ਕੰਮ ਲੈਂਦੇ ਹਨ ਅਤੇ ਇਹੀ ਵਜ੍ਹਾ ਹੈ ਕਿ ਉਹ ਇਸ ਟੂਰਨਾਮੈਂਟ ’ਚ ਇਨ੍ਹੇ ਸਫਲ ਕਪਤਾਨ ਰਹੇ ਹਨ।

ਮੁੰਬਈ ਇੰਡੀਅਨਜ਼ ਦੇ 33 ਸਾਲਾ ਕਪਤਾਨ ਰੋਹਿਤ ਨੇ ਹੁਣ ਤਕ ਆਈ. ਪੀ. ਐੱਲ. ’ਚ ਚਾਰ ਖਿਤਾਬ ਜਿੱਤੇ ਹਨ, ਜੋ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵਲੋਂ ਇਕ ਖਿਤਾਬ ਜ਼ਿਆਦਾ ਹੈ। ਲਕਸ਼ਮਣ ਨੇ ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਕੁਨੈਕਟਿਡ ’ਚ ਕਿਹਾ, ਉਹ ਡੈੱਕਨ ਚਾਰਜਰਸ ਦੀ ਟੀਮ ’ਚ ਰਹਿੰਦੇ ਹੋਏ ਹੀ ਲੀਡਰ ਬਣ ਗਏ ਸੀ। ਜਦੋਂ ਉਹ ਪਹਿਲੇ ਸਾਲ ਆਏ ਤਾਂ ਕਾਫ਼ੀ ਨੌਜਵਾਨ ਸਨ ਅਤੇ ਤਦ ਉਹ ਟੀ-20 ਵਰਲਡ ਕੱਪ ’ਚ ਹੀ ਖੇਡੇ ਸਨ ਅਤੇ ਉਸ ਨੂੰ ਭਾਰਤ ਵੱਲੋਂ ਡੈਬਿਊ ਕੀਤੇ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ।PunjabKesariਲਕਸ਼ਮਣ ਨੇ ਕਿਹਾ, ਸਾਡੀ ਟੀਮ ਆਈ. ਪੀ. ਐੱਲ. ਦੇ ਪਹਿਲੇ ਸੀਜ਼ਨ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ ਪਰ ਰੋਹਿਤ ਨੇ ਬਿਹਤਰੀਨ ਖੇਡ ਦਿਖਾਇਆ ਸੀ। ਉਸ ਨੇ ਜਿਸ ਤਰ੍ਹਾਂ ਨਾਲ ਮਿਡਲ ਆਰਡਰ ’ਚ ਦਬਾਅ ’ਚ ਬੱਲੇਬਾਜ਼ੀ ਕੀਤੀ ਉਹ ਸ਼ਾਨਦਾਰ ਸੀ। ਲਕਸ਼ਮਣ ਨੇ ਕਿਹਾ, ਹਰ ਮੈਚ ਅਤੇ ਹਰ ਇਕ ਸਫਲਤਾ ਤੋਂ ਬਾਅਦ ਉਸਦਾ ‍ਆਤਮਵਿਸ਼ਵਾਸ ਵੱਧਦਾ ਗਿਆ। ਉਹ ਕੋਰ ਗਰੁੱਪ ’ਚ ਸ਼ਾਮਲ ਹੋ ਗਏ। ਉਹ ਨੌਜਵਾਨਾਂ ਦੀ ਮਦਦ ਕਰਦੇ ਅਤੇ ਆਪਣੀ ਗੱਲ ਰੱਖਦੇ। ਇਹ ਉਸਦੀ ਅਗੁਵਾਈ ਸਮਰਥਾ ਦੇ ਸ਼ੁਰੂਆਤੀ ਲੱਛਣ ਸਨ। ਉਨ੍ਹਾਂ ਨੇ ਕਿਹਾ, ਪਰ ਸਭ ਤੋਂ ਅਹਿਮ ਦਬਾਅ ਦੇ ਹਾਲਾਤਾਂ ਨਾਲ ਮੁਕਾਬਲਾ ਕਰਨਾ ਸੀ। ਕਿਉਂਕਿ ਇਸ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ’ਚ ਬੱਲੇਬਾਜ਼ੀ ਕਰਕੇ ਉਨ੍ਹਾਂ ਨੇ ਸਾਬਤ ਕੀਤਾ ਸੀ ਅਤੇ ਉਹ ਲਗਾਤਾਰ ਬਿਹਤਰ ਬਣਦਾ ਰਹੇ।PunjabKesari

ਰੋਹਿਤ ਆਈ. ਪੀ. ਐੱਲ ਇਤਿਹਾਸ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਹਨ। ਉਨ੍ਹਾਂ ਨੇ ਹੁਣ ਤਕ 188 ਮੈਚਾਂ ’ਚ 31.60 ਦੀ ਔਸਤ ਤੋੋਂ 4898 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 109 ਦੌੜਾਂ ਦਾ ਹੈ।


Davinder Singh

Content Editor

Related News