ਜੂਨੀਅਰ ਐਥਲੈਟਿਕਸ ਚੈਂਪੀਅਨਸਿਪ ਦੇ ਆਖਰੀ ਦਿਨ ਭਾਰਤ ਨੂੰ 2 ਸੋਨ ਸਮੇਤ 4 ਤਮਗੇ

Monday, Jun 11, 2018 - 02:11 AM (IST)

ਜੂਨੀਅਰ ਐਥਲੈਟਿਕਸ ਚੈਂਪੀਅਨਸਿਪ ਦੇ ਆਖਰੀ ਦਿਨ ਭਾਰਤ ਨੂੰ 2 ਸੋਨ ਸਮੇਤ 4 ਤਮਗੇ

ਗਿਫੂ— ਭਾਰਤੀ ਖਿਡਾਰੀਆਂ ਨੇ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਇਥੇ ਐਤਵਾਰ ਨੂੰ 2 ਸੋਨ ਸਮੇਤ 4 ਤਮਗੇ ਆਪਣੇ ਨਾਂ ਕੀਤੇ, ਜਿਸ ਨਾਲ ਟੀਮ ਤਮਗਾ ਸੂਚੀ 'ਚ ਤੀਜੇ ਸਥਾਨ 'ਤੇ ਰਹੀ। 
ਕਮਲਰਾਜ ਕਨਗਰਾਜ ਅਤੇ ਅਜੀਤ ਕੁਮਾਰ ਨੇ ਅੱਜ ਕ੍ਰਮਵਾਰ ਪੁਰਸ਼ਾਂ ਦੀ ਤੀਹਰੀ ਛਾਲ ਤੇ 5000 ਮੀਟਰ ਦੌੜ 'ਚ ਸੋਨ ਤਮਗਾ ਜਿੱਤਿਆ। ਉਥੇ ਹੀ ਮਹਿਲਾ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਚਾਂਦੀ ਤਮਗਾ ਆਪਣੇ ਨਾਂ ਕੀਤਾ। ਜਿਸ਼ਨਾ ਮੈਥਿਊ ਨੇ ਮਹਿਲਾਵਾਂ ਦੀ 200 ਮੀਟਰ ਦੌੜ 'ਚ ਕਾਂਸੀ ਤਮਗਾ ਹਾਸਲ ਕੀਤਾ। ਭਾਰਤ ਇਸ ਚਾਰ ਦਿਨਾ ਚੈਂਪੀਅਨਸ਼ਿਪ 'ਚ ਕੁਲ 17 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ।

 


Related News