ਇਸ ਵਿਸ਼ਾਲ ਰਿਕਾਰਡ ਤੋਂ ਮਹਿਜ਼ 1 ਵਿਕਟ ਦੂਰ ਹੈ ਸ਼੍ਰੀਲੰਕਾ ਦਾ ਇਹ ਤੂਫਾਨੀ ਗੇਂਦਬਾਜ਼
Tuesday, May 28, 2019 - 01:15 PM (IST)

ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਖ਼ੁਰਾਂਟ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਵਨ-ਡੇ 'ਚ ਟਾਪ-10 ਗੇਂਦਬਾਜਾਂ ਦੀ ਸੂਚੀ 'ਚ ਜਗ੍ਹਾ ਬਣਾਉਣ ਤੋਂ ਮਹਿਜ ਇਕ ਵਿਕਟ ਦੂਰ ਹਨ। 35 ਸਾਲ ਦਾ ਮਲਿੰਗਾ ਨੇ ਸ਼੍ਰੀਲੰਕਾ ਲਈ ਹੁਣ ਤੱਕ 218 ਵਨਡੇ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 322 ਵਿਕਟਾਂ ਹਾਸਲ ਕੀਤੀਆਂ ਹਨ। ਮਲਿੰਗਾ ਇਸ ਸਮੇਂ ਵਨ-ਡੇ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ 11ਵੇਂ ਨੰਬਰ 'ਤੇ ਹਨ। ਉਨ੍ਹਾਂ ਦੇ ਵਤਨੀ ਤੇ ਪੂਰਵ ਟੀਮ ਸਾਥੀ ਸਨਥ ਜੈਸੂਰੀਆ 445 ਵਨ-ਡੇ ਮੈਚਾਂ 'ਚ 323 ਵਿਕਟਾਂ ਨਾਲ 10ਵੇਂ ਨੰਬਰ 'ਤੇ ਹਨ।
ਖ਼ੁਰਾਂਟ ਤੇਜ਼ ਗੇਂਦਬਾਜ਼ ਮਲਿੰਗਾ ਨੂੰ ਹੁਣ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੇ ਟਾਪ-10 'ਚ ਜਗ੍ਹਾ ਬਣਾਉਣ ਲਈ ਸਿਰਫ ਇਕ ਵਿਕਟ ਦੀ ਦਰਕਾਰ ਹੈ, ਜਿਸ ਨੂੰ ਉਹ ਵੀਰਵਾਰ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 'ਚ ਪੂਰਾ ਕਰ ਸਕਦੇ ਹਨ। ਵਨ-ਡੇ 'ਚ ਵਿਸ਼ਵ ਰੈਂਕਿੰਗ 'ਚ ਨੌਂਵਾਂ ਸਥਾਨ 'ਤੇ ਕਾਬਿਜ ਸ਼੍ਰੀਲੰਕਾ ਨੂੰ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਕਾਰਡਿਫ 'ਚ ਸ਼ਨੀਵਾਰ ਨੂੰ ਨਿਊਜੀਲੈਂਡ ਦੇ ਨਾਲ ਖੇਡਣਾ ਹੈ। ਮਲਿੰਗਾ ਨੇ ਇਸ ਸਾਲ ਆਈ. ਪੀ. ਐੱਲ 'ਚ ਮੁੰਬਈ ਇੰਡੀਅਨਸ ਲਈ 16 ਵਿਕਟਾਂ ਹਾਸਲ ਕੀਤੀਆਂ ਸਨ। ਮਲਿੰਗਾ ਨੇ ਆਈ. ਸੀ. ਸੀ ਵੈੱਬਸਾਈਟ 'ਤੇ ਕਿਹਾ, ਆਈ. ਪੀ. ਐੱਲ 'ਚ ਸਫਲ ਹੋਣਾ ਚੰਗੀ ਗੱਲ ਸੀ ਤੇ ਇਸ ਤੋਂ ਤੁਹਾਡਾ ਆਤਮਵਿਸ਼ਵਾਸ ਵੱਧਦਾ ਹੈ। ਪਰ ਉਥੇ ਦੇ ਮੁਕਾਬਲੇ ਇੱਥੇ ਦੇ ਹਾਲਾਤ ਪੂਰੀ ਤਰ੍ਹਾਂ ਨਾਲ ਵੱਖ ਹਨ ਤੇ ਇਸ ਦਾ ਫਾਰਮੇਟ ਵੀ ਵੱਖ ਹੈ।
ਤੇਜ਼ ਗੇਂਦਬਾਜ਼ ਨੇ ਕਿਹਾ, ਮੈਨੂੰ ਪਤਾ ਹੈ ਕਿ ਮੈਰੇ ਤੋਂ ਵਿਕਟ ਲੈਣ ਦੀ ਯੋਗਤਾ ਹੈ ਤੇ ਇਸ ਤੋਂ ਮੈਨੂੰ ਆਤਮਵਿਸ਼ਵਾਸ ਮਿਲਦਾ ਹੈ। ਮੈਂ ਇੰਗਲੈਂਡ 'ਚ ਖੇਡਣਾ ਪਸੰਦ ਕਰਦਾ ਹਾਂ ਤੇ ਮੈਨੂੰ ਇੱਥੇ ਦੀ ਸਾਰੇ ਹਾਲਾਤ 'ਚ ਆਪਣੇ ਆਪ ਨੂੰ ਢਾਲਣਾ ਹੋਵੇਗਾ। ਇੱਥੋ ਦੇ ਹਾਲਾਤ ਅਸਲ 'ਚ ਗਰਮ ਜਾਂ ਥੋੜ੍ਹਾ ਠੰਡਾ ਹੋ ਸਕਦੇ ਹਨ ਤੇ ਇਕ ਗੇਂਦਬਾਜ਼ ਦੇ ਰੂਪ 'ਚ ਤੁਹਾਡੀ ਇਹ ਅਸਲੀ ਟੈਸਟ ਹੋ ਸਕਦਾ ਹੈ।