ਹੁਣ ਲਾਸਿਥ ਮਲਿੰਗਾ ਹੋਣਗੇ ਸ਼੍ਰੀਲੰਕਾਈ ਟੀਮ ਦੇ ਨਵੇਂ ਕੋਚ

Saturday, Dec 15, 2018 - 11:24 AM (IST)

ਹੁਣ ਲਾਸਿਥ ਮਲਿੰਗਾ ਹੋਣਗੇ ਸ਼੍ਰੀਲੰਕਾਈ ਟੀਮ ਦੇ ਨਵੇਂ ਕੋਚ

ਨਵੀਂ ਦਿੱਲੀ— ਇੰਟਰਨੈਸ਼ਨਲ ਕ੍ਰਿਕਟ 'ਚ ਪਰਤਣ ਤੋਂ ਤਿੰਨ ਮਹੀਨੇ ਬਾਅਦ ਹੀ ਅਨੁਭਵੀ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਨੂੰ ਨਿਊਜ਼ੀਲੈਂਡ ਦੌਰੇ 'ਤੇ ਹੋਣ ਵਾਲੀ ਵਨ ਡੇ ਅਤੇ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਵਨ ਡੇ ਅਤੇ ਟੀ-20 'ਚ ਲਗਾਤਾਰ ਕਪਤਾਨੀ ਕਰਦੇ ਆ ਰਹੇ ਦਿਨੇਸ਼ ਚੰਦੀਮਲ ਤੋਂ ਕਪਤਾਨੀ ਖੋਹ ਲਈ ਗਈ ਹੈ ਅਤੇ ਚੋਣ ਕਮੇਟੀ ਦੇ ਬਦਲਦੇ ਹੀ ਸੀਮਿਤ ਓਵਰਾਂ ਨੇ ਨਿਊਜ਼ੀਲੈਂਡ ਦੌਰੇ 'ਤੇ ਖੇਡੀ ਜਾਣ ਵਾਲੀ ਵਨ ਡੇ ਅਤੇ ਟੀ-20 ਸੀਰੀਜ਼ ਲਈ ਮਲਿੰਗਾ ਨੂੰ ਟੀਮ ਦੀ ਕਮਾਨ ਸੌਂਪੀ ਹੈ। ਉਥੇ, ਵਿਕਟਕੀਪਰ ਨਿਰੋਸ਼ਨ ਡਿਕਵੇਲਾ ਟੀਮ ਦੇ ਉਪਕਪਤਾਨ ਬਣਾਏ ਗਏ ਹਨ।

ਮਲਿੰਗਾ ਪਿਛਲੇ ਕਰੀਬ ਇਕ ਸਾਲ ਤੋਂ ਫਾਰਮ ਅਤੇ ਫਿਟਨੈਸ ਨੂੰ ਲੈ ਕੇ ਸ਼੍ਰੀਲੰਕਾਈ ਟੀਮ ਤੋਂ ਬਾਹਰ ਚੱਲ ਰਹੇ ਸਨ। ਉਨ੍ਹਾਂ ਨੇ ਸਤੰਬਰ 'ਚ ਖੇਡੇ ਗਏ ਏਸ਼ੀਆ ਕੱਪ ਦੌਰਾਨ ਰਾਸ਼ਟਰੀ ਟੀਮ 'ਚ ਵਾਪਸੀ ਕੀਤੀ ਸੀ। ਮਲਿੰਗਾ ਦੇ ਇਲਾਵਾ ਐਂਜੇਲੋ ਮੈਥਿਊਜ਼ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਸੀਕੁਗੇ ਪ੍ਰੰਸਨਾ ਅਤੇ ਬੱਲੇਬਾਜ਼ ਅਸੇਲਾ ਗੁਣਾਰਤਨੇ ਵੀ  ਟੀਮ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ ਹਨ। ਗੇਂਦਬਾਜ਼ੀ 'ਚ ਪ੍ਰਮੁੱਖ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਸ਼੍ਰੀਲੰਕਾ ਨੂੰ ਅਗਲੇ ਸਾਲ ਜਨਵਰੀ 'ਚ ਨਿਊਜ਼ੀਲੈਂਡ ਦੌਰੇ 'ਤੇ ਤਿੰਨ ਵਨ ਡੇ ਅਤੇ ਇਕ ਟੀ-20 ਮੈਚ ਖੇਡਣਾ ਹੈ।


author

suman saroa

Content Editor

Related News