ਅੱਗ ਪੀੜਤਾਂ ਦੀ ਮਦਦ ਲਈ ਮੈਚ ਖੇਡੇਗਾ ਲਾਰਾ

Saturday, Feb 01, 2020 - 02:10 AM (IST)

ਅੱਗ ਪੀੜਤਾਂ ਦੀ ਮਦਦ ਲਈ ਮੈਚ ਖੇਡੇਗਾ ਲਾਰਾ

ਸਿਡਨੀ- ਵੈਸਟਇੰਡੀਜ਼ ਦਾ ਸਾਬਕਾ ਧਾਕੜ ਬ੍ਰਾਇਨ ਲਾਰਾ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤਾਂ ਦੀ ਮਦਦ ਲਈ ਖੇਡੇ ਜਾਣ ਵਾਲੇ ਇਕ ਚੈਰਿਟੀ ਮੈਚ ਵਿਚ ਹਿੱਸਾ ਲਵੇਗਾ। ਕ੍ਰਿਕਟ ਆਸਟਰੇਲੀਆ ਦੀ ਵੈੱਬਸਾਈਟ ਡਾਟ ਕਾਮ ਡਾਟ ਏ ਯੂ ਮੁਤਾਬਕ ਵੈਸਟਇੰਡੀਜ਼ ਲਈ 131 ਟੈਸਟਾਂ ਵਿਚ 52.89 ਦੀ ਔਸਤ ਨਾਲ 11953 ਦੌੜਾਂ ਬਣਾਉਣ ਵਾਲੇ ਇਸ ਖਿਡਾਰੀ ਨੇ ਮੈਚ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ 2011 ਵਿਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਤੇ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਵੀ ਇਸ ਮੈਚ ਵਿਚ ਖੇਡਣ ਦੀ ਪੁਸ਼ਟੀ ਕੀਤੀ ਹੈ।
ਮੈਚ ਨੂੰ 'ਬੁਸ਼ਫਾਇਰ ਕ੍ਰਿਕਟ ਬੈਸ਼' ਦਾ ਨਾਂ ਦਿੱਤਾ ਗਿਆ ਹੈ ਜੋ ਅੱਠ ਫਰਵਰੀ ਨੂੰ ਖੇਡਿਆ ਜਾਵੇਗਾ। ਦਾਨ ਦੇ ਲਈ ਇਸ ਦਿਨ ਰਾਸ਼ਟਰਮੰਡਲ ਬੈਂਕ ਮਹਿਲਾ ਤ੍ਰਿਕੋਣੀ ਸੀਰੀਜ਼ ਦਾ ਟੀ-20 ਮੁਕਾਬਲਾ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡਿਆ ਜਦਕਿ ਬਿਗ ਬੈਸ਼ ਲੀਗ ਦੇ ਫਾਈਨਲ ਦੀ ਰਾਸ਼ੀ ਵੀ ਅੱਗ ਪੀੜਤਾਂ ਨੂੰ ਦਿੱਤੀ ਜਾਵੇਗੀ। ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਵੈਸਟਇੰਡੀਜ਼ ਦੇ ਮਹਾਨ ਗੇਂਦਬਾਜ਼ ਕਰਟਨੀ ਵਾਲਸ਼ ਸਟਾਰ ਰਿਕੀ ਪੋਂਟਿੰਗ ਇਲੈਵਨ ਤੇ ਸ਼ੇਨ ਵਾਰਨ ਇਲੈਵਨ ਦੇ ਕੋਚ ਹੋਣਗੇ।

 

author

Gurdeep Singh

Content Editor

Related News