ਲਾਹਿੜੀ ਨੇ ਵਿਨਧਾਮ ਚੈਂਪੀਅਨਸ਼ਿਪ ਵਿਚ ਕਟ ਹਾਸਲ ਕੀਤਾ
Saturday, Aug 03, 2019 - 05:59 PM (IST)

ਗ੍ਰੀਨਸਬੋਰੋ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਸ਼ੁੱਕਰਵਾਰ ਨੂੰ ਵਿਨਧਾਮ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਬੋਗੀ ਰਹਿਤ 3 ਅੰਡਰ 67 ਦਾ ਕਾਰਡ ਖੇਡ ਕੇ ਸਾਂਝੇ 38ਵੇਂ ਸਥਾਨ ਦੇ ਨਾਲ ਕਟ ਹਾਸਲ ਕੀਤਾ। ਲਾਹਿੜੀ ਨੇ ਪਹਿਲੇ ਦੌਰ ਵਿਚ ਬੋਗੀ ਰਹਿਤ 3 ਅੰਡਰ 67 ਦਾ ਕਾਰਡ ਖੇਡਿਆ ਸੀ ਜਿਸ ਨਾਲ ਉਸਦਾ ਕੁਲ ਸਕੋਰ 6 ਅੰਡਰ 134 ਦਾ ਹੈ। ਕੋਰੀਆ ਦੇ ਬੇਯੋਂਗ ਹੁਨ ਅਨ ਦੂਜੇ ਦੌਰ ਵਿਚ 5 ਅੰਡਰ ਦਾ ਕਾਰਡ ਖੇਡ ਕੇ ਸੂਚੀ ਵਿਚ ਚੋਟੀ 'ਤੇ ਹੈ। ਉਸਨੇ ਪਹਿਲੇ ਦੌਰ ਵਿਚ 8 ਅੰਡਰ 62 ਦਾ ਕਾਰਡ ਖੇਡਿਆ ਸੀ।