ਲਾਹਿੜੀ ਸਾਂਝੇ ਤੌਰ ''ਤੇ ਰਿਹਾ 53ਵੇਂ ਸਥਾਨ ''ਤੇ
Wednesday, May 29, 2019 - 03:41 AM (IST)

ਫੋਰਟ ਵਰਥ (ਟੇਕਸਾਸ)— ਭਾਰਤ ਦੇ ਅਨਿਰਬਾਨ ਲਾਹਿੜੀ ਇੱਥੇ ਸੰਪਨਾ ਚਾਰਲਸ ਸਕਵੈਬ ਚੈਲੇਂਜ ਗੋਲਫ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ 53ਵੇਂ ਸਥਾਨ 'ਤੇ ਰਿਹਾ। ਲਾਹਿੜੀ ਨੇ ਚਾਰ ਦੌਰ 'ਚ 68, 71, 72 ਤੇ 73 ਦੇ ਸਕੋਰ ਨਾਲ ਕੁੱਲ ਚਾਰ ਓਵਰ 284 ਦਾ ਸਕੋਰ ਬਣਾਇਆ। ਦੱਖਣੀ ਕੋਰੀਆ 'ਚ ਜੰਮੇ ਅਮਰੀਕੀ ਕੇਵਿਨ ਨਾ ਨੇ ਪਹਿਲੇ ਅੱਠ ਹੋਲ 'ਚ ਚਾਰ ਬਰਡੀ ਨਾਲ ਚਾਰ ਅੰਡਰ 66 ਦਾ ਸਕੋਰ ਬਣਾ ਕੇ ਚਾਰ ਸ਼ਾਟ ਦੀ ਬੜ੍ਹਤ ਨਾਲ ਖਿਤਾਬ ਜਿੱਤਿਆ। ਉਸਦਾ ਕੁੱਲ ਸਕੋਰ 13 ਅੰਡਰ ਰਿਹਾ। ਟੋਨੀ ਫਿਨਾਓ ਨੇ 9 ਦੇ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ।