ਲਾਹਿੜੀ ਸ਼੍ਰੀਨਰਸ ਓਪਨ ''ਚ ਸਾਂਝੇ 54ਵੇਂ ਸਥਾਨ ''ਤੇ ਖ਼ਿਸਕੇ

Sunday, Oct 10, 2021 - 07:26 PM (IST)

ਲਾਹਿੜੀ ਸ਼੍ਰੀਨਰਸ ਓਪਨ ''ਚ ਸਾਂਝੇ 54ਵੇਂ ਸਥਾਨ ''ਤੇ ਖ਼ਿਸਕੇ

ਸਪੋਰਟਸ ਡੈਸਕ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸ਼੍ਰੀਨਰਸ ਚਿਲਡ੍ਰਨਸ ਓਪਨ ਦੇ ਤੀਜੇ ਦੌਰ 'ਚ ਇਕ ਓਵਰ 72 ਦਾ ਕਾਰਡ ਖੇਡ ਕੇ ਸਾਂਝੇ 30ਵੇਂ ਸਥਾਨ ਤੋਂ ਸਾਂਝੇ 54ਵੇਂ ਸਥਾਨ 'ਤੇ ਖ਼ਿਸਕ ਗਏ। ਲਾਹਿੜੀ ਨੇ ਪਹਿਲੇ ਦੋ ਦੋਰ 'ਚ 65 ਤੇ 70 ਦਾ ਸਕੋਰ ਕੀਤਾ ਸੀ। ਪਰ ਤੀਜੇ ਦੌਰ 'ਚ ਉਹ ਆਪਣੀ ਲੈਅ ਨਾ ਬਰਕਰਾਰ ਰਖ ਸਕੇ। ਉਨ੍ਹਾਂ ਨੇ ਇਸ ਦੌਰ ਦੇ ਦੂਜੇ ਤੇ ਪੰਜਵੇਂ ਹੋਲ 'ਚ ਬਰਡੀ ਬਣਾਈ ਪਰ ਤੀਜੇ, ਚੌਥੇ ਤੇ ਛੇਵੇਂ ਹੋਲ 'ਚ ਬੋਗੀ ਕਰ ਬੈਠੇ। ਐਡਮ ਸ਼ੇਨਕ (64-65-66) ਕੁਲ 18 ਅੰਡਰ ਦੇ ਸਕੋਰ ਦੇ ਨਾਲ ਅੰਕ ਸਾਰਣੀ 'ਚ ਚੋਟੀ 'ਤੇ ਹੈ।


author

Tarsem Singh

Content Editor

Related News