ਲਾਹਿੜੀ ਨੈਲਸਨ PGA ਟੂਰਨਾਮੈਂਟ ’ਚ ਸਾਂਝੇ ਤੌਰ ’ਤੇ 96ਵੇਂ ਸਥਾਨ ’ਤੇ

Friday, May 14, 2021 - 11:34 PM (IST)

ਲਾਹਿੜੀ ਨੈਲਸਨ PGA ਟੂਰਨਾਮੈਂਟ ’ਚ ਸਾਂਝੇ ਤੌਰ ’ਤੇ 96ਵੇਂ ਸਥਾਨ ’ਤੇ

ਮੈਕਕਿਨੀ (ਅਮਰੀਕਾ)– ਕੋਵਿਡ-19 ਤੋਂ ਉਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਭਾਰਤ ਦੇ ਅਨਿਬਾਰਨ ਲਾਹਿੜੀ ਨੇ ਏਟੀ ਐਂਡ ਟੀ ਬਾਇਰਨ ਨੈਲਸਨ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿਚ ਦੋ ਅੰਡਰ 70 ਦਾ ਕਾਰਡ ਖੇਡਿਆ ਤੇ ਉਹ ਸਾਂਝੇ ਤੌਰ ’ਤੇ 96ਵੇਂ ਸਥਾਨ ’ਤੇ ਹੈ।

ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC

PunjabKesari
ਜੌਰਡਨ ਸਪੀਥ ਤੇ ਜੇ. ਜੇ. ਸਪਾਨ ਦੋਵਾਂ ਨੇ 9 ਅੰਡਰ 63 ਦਾ ਇਕ ਬਰਾਬਰ ਸਕੋਰ ਬਣਾਇਆ। ਰਾਫਾ ਕਾਬਰੇਰਾ ਬੇਲੋ ਸਮੇਤ ਚਾਰ ਖਿਡਾਰੀਆਂ ਨੇ 8 ਅੰਡਰ 64 ਦਾ ਕਾਰਡ ਬਣਾਇਆ। ਲਾਹਿੜੀ ਵਾਇਰਸ ਤੋਂ ਪਾਜ਼ੇਟਿਵ ਹੋਣ ਦੇ ਕਾਰਨ ਪਿਛਲੇ ਤਿੰਨ ਹਫਤੇ ਨਹੀਂ ਖੇਡ ਸਕਿਆ ਸੀ। ਉਸ ਨੇ 10ਵੇਂ ਹੋਲ ਤੋਂ ਸ਼ੁਰੂਆਤ ਕੀਤੀ ਅਤੇ 11ਵੇਂ ਹੋਲ ਵਿਚ ਬਰਡੀ ਬਣਾਈ। ਇਸ ਤੋਂ ਬਾਅਦ ਉਸ ਨੇ ਅਗਲੇ 11 ਹੋਲ ਤਕ ਇਵਨ ਪਾਰ ਦਾ ਸਕੋਰ ਬਣਾਇਆ। ਉਸ ਨੇ ਚੌਥੇ ਹੋਲ ਵਿਚ ਸ਼ਾਟ ਗਵਾਈ ਤੇ ਫਿਰ ਅਗਲੇ ਤਿੰਨ ਹੋਲ ਵਿਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਲਾਹਿੜੀ ਨੇ ਹਾਲਾਂਕਿ 8ਵੇਂ ਤੇ 9ਵੇਂ ਹੋਲ ਵਿਚ ਬਰਡੀ ਬਣਾਈ ਤੇ ਦੋ ਅੰਡਰ ਦੇ ਨਾਲ ਪਹਿਲੇ ਦੌਰ ਦਾ ਅੰਤ ਕੀਤਾ।

ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News