ਲਾਹਿੜੀ ਪੀ. ਜੀ. ਏ. ਚੈਂਪੀਅਨਸ਼ਿਪ ’ਚ ਕੱਟ ਤੋਂ ਖੁੰਝਿਆ
Saturday, May 20, 2023 - 08:37 PM (IST)
ਰੋਚੇਸਟਰ (ਨਿਊਯਾਰਕ), (ਭਾਸ਼ਾ)– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪੀ. ਜੀ. ਏ. ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਤਿੰਨ ਓਵਰ 73 ਦਾ ਕਾਰਡ ਖੇਡਣ ਤੋਂ ਬਾਅਦ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 5 ਬੋਗੀਆਂ ਤੇ 1 ਬਰਡੀ ਦੀ ਮਦਦ ਨਾਲ ਚਾਰ ਓਵਰ 74 ਦਾ ਕਾਰਡ ਖੇਡਿਆ ਸੀ। ਦੂਜੇ ਦੌਰ ਵਿਚ ਉਹ ਆਪਣੀ ਖੇਡ ਵਿਚ ਜ਼ਿਆਦਾ ਸੁਧਾਰ ਕਰਨ ਵਿਚ ਅਸਫਲ ਰਿਹਾ ਤੇ ਚਾਰ ਬੋਗੀਆਂ ਦੇ ਮੁਕਾਬਲੇ ਸਿਰਫ ਇਕ ਬਰਡੀ ਲਾ ਸਕਿਆ। ਉਸਦਾ ਕੁਲ ਸਕੋਰ 7 ਓਵਰ 147 ਦਾ ਰਿਹਾ ਜਿਹੜਾ ਕੱਟ ਵਿਚ ਜਗ੍ਹਾ ਹਾਸਲ ਕਰਨ ਤੋਂ ਦੋ ਸ਼ਾਟਾਂ ਵੱਧ ਸੀ। ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਸਮੇਤ ਥੀਗਾਲਾ (71-71) ਸਾਂਝੇ ਤੌਰ ’ਤੇ 30ਵੇਂ ਸਥਾਨ ’ਤੇ ਰਿਹਾ।