ਲਾਹਿੜੀ ਨੇ ਬੋਗੀ ਫ੍ਰੀਕ 67 ਦੇ ਕਾਰਡ ਨਾਲ ਕੀਤੀ ਵਧੀਆ ਸ਼ੁਰੂਆਤ
Saturday, Aug 03, 2019 - 01:42 AM (IST)

ਗ੍ਰੀਨਸਬੋਰੋ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਵਿਨਧਾਮ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਬੋਗੀ ਫ੍ਰੀ ਤਿੰਨ ਅੰਡਰ 67 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 46ਵੇਂ ਸਥਾਨ 'ਤੇ ਹੈ। ਕੋਰੀਆ ਦੇ ਸੁੰਗਜਾਏ ਇਮ ਤੇ ਬੇਯੋਂਗ ਹੁਨ ਅਨ ਅੱਠ ਅੰਡਰ ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਬੜ੍ਹਤ ਬਣਾਈ ਹੈ। ਪੈਟ੍ਰਿਕ ਰੋਜਰਸ, ਰੋਰੀ ਸਬਾਨਿਤੀ, ਜਾਨਸਨ ਬੈਗਨਕ ਤੇ ਮੈਕੇਂਜੀ ਸੱਤ ਅੰਡਰ ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ।