ਲਾਹਿੜੀ ਨੇ ਕੀਤੀ ਨਿਰਾਸ਼ਾ ਭਰੀ ਸ਼ੁਰੂਆਤ, ਸਪੀਥ ਨੂੰ ਮਿਲੀ ਬੜ੍ਹਤ

06/23/2017 7:54:48 PM

ਅਮਰੀਕਾ— ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਦੀ ਟ੍ਰੇਬਲਰਸ ਚੈਂਪੀਅਨਸ਼ਿਪ 'ਚ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਹਿਲੇ ਦੌਰ 'ਚ 3 ਓਵਰ 73 ਦਾ ਕਾਰਡ ਖੇਡਣ ਦੇ ਕਾਰਨ ਉਸ ਲਈ ਕੱਟ 'ਚ ਜਗ੍ਹਾ ਬਣਾਉਣਾ ਆਸਾਨ ਨਹੀਂ ਹੈ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਜੋਰਡਨ ਸਪੀਥ ਨੇ 8 ਬਰਡੀ ਬਣਾਈ ਅਤੇ ਇਸ 'ਚ ਸਿਰਫ ਇਕ ਬੋਗੀ ਕੀਤੀ। ਉਹ 7 ਅੰਡਰ 63 ਦੇ ਨਾਲ ਇਕ ਸ਼ਾਟ ਦੀ ਬੜ੍ਹਤ 'ਤੇ ਹੈ।
ਲਾਹਿੜੀ ਅਜੇ ਕਾਫੀ ਪਿੱਛੇ ਹੈ ਅਤੇ ਉਸ ਨੂੰ ਕੱਟ 'ਚ ਜਗ੍ਹਾ ਬਣਾਉਣ ਲਈ ਦੂਜੇ ਦੌਰ 'ਚ ਬਹੁਤ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ ਕਿਉਂਕਿ 75 ਖਿਡਾਰੀ ਅੰਡਰ ਪਾਰ ਦੇ ਸਕੋਰ 'ਤੇ ਹਨ। ਲਾਹਿੜੀ ਨੇ 10 ਫੁੱਟ ਦੇ ਦਾਇਰੇ 'ਚ ਕਈ ਪੁਟ ਗੁਆਏ। ਇਸ ਤੋਂ ਇਲਾਵਾ ਉਸ ਨੇ ਬਾਕੀ ਪੁਟ ਦਸ ਤੋਂ 15 ਫੁੱਟ ਦੇ ਦਾਇਰੇ 'ਚ ਚੁੱਕੇ।  

 


Related News