ਟੈਨਿਸ ਖਿਡਾਰੀ ਕਿਰਗਿਓਸ ''ਤੇ ਦਰਸ਼ਕ ਵੱਲ ਥੁੱਕਣ ''ਤੇ ਲਗਾਇਆ ਗਿਆ 10 ਹਜ਼ਾਰ ਡਾਲਰ ਦਾ ਜੁਰਮਾਨਾ
Friday, Jul 01, 2022 - 12:03 PM (IST)

ਵਿੰਬਲਡਨ (ਏਜੰਸੀ)- ਆਸਟ੍ਰੇਲੀਆਈ ਖਿਡਾਰੀ ਨਿਕ ਕਿਰਗਿਓਸ 'ਤੇ ਵਿੰਬਲਡਨ ਟੈਨਿਸ ਗ੍ਰੈਂਡ ਸਲੈਮ ਦੇ ਪਹਿਲੇ ਦੌਰ ਦੀ ਜਿੱਤ ਦੌਰਾਨ ਖੇਡ ਭਾਵਨਾ ਦੇ ਉਲਟ ਵਿਵਹਾਰ ਕਰਨ ਲਈ 10,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਟੂਰਨਾਮੈਂਟ ਵਿਚ ਹੁਣ ਤੱਕ ਘੋਸ਼ਿਤ ਕੀਤਾ ਗਿਆ ਸਭ ਤੋਂ ਵੱਡਾ ਜੁਰਮਾਨਾ ਹੈ। ਕਿਰਗਿਓਸ ਨੇ ਇਸ ਪਹਿਲੇ ਦੌਰ ਦੇ ਮੈਚ ਦੇ ਬਾਅਦ ਹੋਈ ਪ੍ਰੈੱਸ ਕਾਨਫਰੰਸ ਵਿਚ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਪਰੇਸ਼ਾਨ ਕਰ ਰਹੇ ਦਰਸ਼ਕ ਵੱਲ ਥੁੱਕਿਆ ਸੀ।
ਵੀਰਵਾਰ ਨੂੰ ਆਲ ਇੰਗਲੈਂਡ ਕਲੱਬ ਨੇ ਮੈਚ ਦੌਰਾਨ ਲੱਗੇ ਜੁਰਮਾਨੇ ਦੀ ਰਾਸ਼ੀ ਦਾ ਐਲਾਨ ਕੀਤਾ। ਕਿਰਗਿਓਸ ਦੇ ਬਾਅਦ ਅਲੈਗਜ਼ੈਂਡਰ ਰਿਟਸਚਾਰਡ 'ਤੇ 5,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ, ਜੋ ਕੁਆਲੀਫਾਇੰਗ ਵਿਚ ਪਹਿਲੇ ਦੌਰ ਦੇ ਮੈਚ ਦੌਰਾਨ ਉਨ੍ਹਾਂ ਦੀ ਖੇਡ ਦੀ ਭਾਵਨਾ ਵਿਰੁੱਧ ਵਿਵਹਾਰ ਲਈ ਲਗਾਇਆ ਗਿਆ ਸੀ। 7 ਹੋਰ ਖਿਡਾਰੀਆਂ 'ਤੇ 3-3 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ, ਜੋ ਖੇਡ ਭਾਵਨਾ ਦੇ ਉਲਟ ਵਿਵਹਾਰ ਜਾਂ ਫਿਰ ਅਸ਼ਲੀਲ ਸ਼ਬਦ ਕਹਣ ਲਈ ਲਗਾਇਆ ਗਿਆ। ਕੁੱਲ 5 ਮਹਿਲਾ ਖਿਡਾਰੀਆਂ 'ਤੇ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਇਹਨਾਂ ਵਿੱਚੋਂ ਸਭ ਤੋਂ ਵੱਡੀ ਰਾਸ਼ੀ ਦਾ ਜੁਰਮਾਨਾ ਦਾਰੀਆ ਸਾਵਿਲੇ 'ਤੇ ਪਹਿਲੇ ਦੌਰ ਵਿਚ 4,000 ਡਾਲਰ ਲੱਗਾ ਸੀ, ਜੋ ਰੈਕੇਟ ਜਾਂ ਉਪਕਰਨ ਸੁੱਟਣ ਨਾਲ ਸਬੰਧਤ ਸੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਆਦਿਲ ਅਲਤਾਫ ਨੇ ਸਾਈਕਲਿੰਗ ’ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।