''ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ'' ਤੇ ਜੈਮੀਸਨ ਨੇ ਕਰ ਕੇ ਦਿਖਾਇਆ

Saturday, Feb 22, 2020 - 12:07 AM (IST)

''ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ'' ਤੇ ਜੈਮੀਸਨ ਨੇ ਕਰ ਕੇ ਦਿਖਾਇਆ

ਵੇਲਿੰਗਟਨ- 6 ਫੁੱਟ 8 ਇੰਚ ਲੰਬੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੂੰ ਜਦੋਂ ਲੋਕ ਘੂਰ ਕੇ ਦੇਖਦੇ ਸਨ ਤਾਂ ਉਸ ਨੂੰ ਬਹੁਤ ਅਜੀਬ ਲੱਗਦਾ ਸੀ ਕਿਉਂਕਿ ਉਸਦੇ ਪਿਤਾ ਮਾਈਕਲ ਨੂੰ ਪਤਾ ਸੀ ਕਿ ਉਸਦਾ ਬੇਟਾ ਇਕ ਦਿਨ ਜ਼ਰੂਰ ਨਾਂ ਰੌਸ਼ਨ ਕਰੇਗਾ। ਉਸਦੇ ਪਿਤਾ ਮਾਈਕਲ ਨੇ ਕਿਹਾ, ''ਉਸਦੇ ਕੱਦ ਦੀ ਵਜ੍ਹਾ ਨਾਲ ਸਕੂਲ ਵਿਚ ਲੋਕ ਉਸ ਘੂਰਦੇ ਰਹਿੰਦੇ ਸਨ। ਉਸ ਨੂੰ ਬਹੁਤ ਅਜੀਬ ਲੱਗਦਾ ਸੀ। ਮੈਂ ਉਸ ਨੂੰ ਇੰਨਾ ਹੀ ਕਹਿੰਦਾ ਸੀ ਕਿ ਜੇਕਰ ਉਹ ਤੈਨੂੰ ਘੂਰ ਰਹੇ ਹਨ ਤਾਂ ਤੂੰ ਇਕ ਦਿਨ ਜ਼ਰੂਰ ਮਸ਼ਹੂਰ ਬਣੇਗਾ।'' ਆਕਲੈਂਡ ਦੇ ਮਕੈਨੀਕਲ ਇੰਜੀਨੀਅਰ ਮਾਈਕਲ ਨੇ ਆਪਣੇ ਬੇਟੇ ਦਾ ਟੈਸਟ ਡੈਬਿਊ ਦਰਸ਼ਕ ਗੈਲਰੀ ਵਿਚ ਬੈਠ ਕੇ ਦੇਖਿਆ। ਉਸ ਨੇ ਕਿਹਾ, ''ਮੇਰੀ ਪਤਨੀ ਸ਼ੈਰਿਲ ਅੱਜ ਨਹੀਂ ਆ ਸਕੀ। ਮੈਂ ਲੱਕੀ ਹਾਂ। ਉਮੀਦ ਹੈ ਕਿ ਉਹ ਲੰਬੇ ਸਮੇਂ ਤਕ ਦੇਸ਼ ਲਈ ਖੇਡੇਗਾ। ਉਸ ਨੇ 17 ਸਾਲ ਦੀ ਉਮਰ ਤਕ ਬਾਸਕਟਬਾਲ ਖੇਡਿਆ ਪਰ ਉਸ ਤੋਂ ਬਾਅਦ ਕ੍ਰਿਕਟਰ ਬਣ ਗਿਆ।''


author

Gurdeep Singh

Content Editor

Related News