ਜਾਣੋ #MeToo ''ਤੇ ਕੀ ਬੋਲੇ ਟੀਮ ਇੰਡੀਆ ਦੇ ਸਪਿਨਰ ਕੁਲਦੀਪ ਯਾਦਵ

11/13/2018 3:36:53 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਨੇ ਮਹਿਲਾਵਾਂ ਦੇ ਯੌਨਸ਼ੋਸ਼ਨ ਨੂੰ ਲੈ ਕੇ ਚੱਲ ਰਹੇ #MeToo ਕੈਂਪੇਨ 'ਤੇ ਆਪਣੀ ਰਾਏ ਦਿੱਤੀ ਹੈ। ਕਾਨਪੁਰ ਦੇ ਇਕ ਸਕੂਲ 'ਚ ਕ੍ਰਿਕਟ ਅਕੈਡਮੀ ਦੇ ਉਦਘਾਟਨ ਸਮਾਰੋਹ 'ਚ ਪਹੁੰਚੇ ਕੁਲਦੀਪ ਨੇ ਕਿਹਾ ਕਿ #MeToo ਕੈਂਪੇਨ 'ਤੇ ਬੋਲਣ ਲਈ ਉਹ ਬਹੁਤ ਛੋਟੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਫੇਮਸ ਸੈਲੀਬ੍ਰਿਟੀ ਲਈ ਇਹ ਬਹੁਤ ਖਰਾਬ ਹੈ। ਜੋ ਲੋਕ ਦੋਸ਼ ਲਗਾ ਰਹੇ ਹਨ ਉਹ ਕਿਤੇ ਨਾ ਕਿਤੇ ਸਹੀ ਵੀ ਹੋ ਸਕਦੇ ਹਨ ਜਾਂ ਇਹ ਵੀ ਹੋ ਸਕਦਾ ਹੈ ਕਿ ਬਦਨਾਮ ਕਰਨ ਲਈ ਵੀ ਅਜਿਹਾ ਕੀਤਾ ਜਾ ਰਿਹਾ ਹੋਵੇ। ਮੈਂ ਇਸ 'ਤੇ ਕੋਈ ਕਾਮੈਂਟ ਨਹੀਂ ਕਰ ਸਕਦਾ।

ਕੁਲਦੀਪ ਨੇ ਹਾਲ ਹੀ 'ਚ ਹੋਈ ਵੈਸਟਇੰਡੀਜ਼ ਸੀਰੀਜ਼ 'ਚ ਸ਼ਾਨਦਾਰ ਗੇਂਦਬਾਜ਼ੀ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ,' ਕਿਸੇ ਵੀ ਟੀਮ ਦੇ ਵਿਰੁੱਧ ਖਿਡਾਰੀ ਚਾਹੁੰਦਾ ਹੈ ਕਿ ਉਸਦਾ ਦਬਦਬਾ ਬਣਿਆ ਰਹੇ। ਬੱਲੇਬਾਜ਼ ਨੂੰ ਪੜ੍ਹ ਕੇ ਗੇਂਦ ਸੁੱਟਦਾ ਹਾਂ, ਮਿਡਲ ਆਰਡਰ 'ਚ ਚੰਗੇ ਓਵਰ ਦੇ ਕੇ ਪ੍ਰੈਸ਼ਰ ਬਣਾਉਂਦਾ ਹਾਂ ਅੱਗੇ ਆਉਣ ਵਾਲੀ ਸੀਰੀਜ਼ 'ਚ ਗੇਂਦਬਾਜ਼ੀ 'ਚ ਵੈਰੀਏਸ਼ਨ ਨਹੀਂ ਕਰਾਂਗਾ। ਬਸ ਗੇਂਦਬਾਜ਼ ਨੂੰ ਆਪਣੀ ਵੈਰੀਏਸ਼ਨ ਦੀ ਸਟ੍ਰੈਂਥ ਪਤਾ ਹੋਣੀ ਚਾਹੀਦੀ ਹੈ। ਅਜੇ ਤੱਕ ਅਜਿਹਾ ਕੋਈ ਬੱਲੇਬਾਜ਼ ਨਹੀਂ ਹੈ ਜਿਸ ਤੋਂ ਮੈਨੂੰ ਪਰੇਸ਼ਾਨੀ ਹੋਈ ਹੋਵੇ।'

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਯਾਦਗਾਰ ਵਿਕਟ ਟੈਸਟ ਕ੍ਰਿਕਟ ਦਾ ਪਹਿਲਾਂ ਵਿਕਟ ਰਿਹਾ, ਵੈਸੇ ਮੈਕਵੇਲ ਅਤੇ ਡੇਵਿਡ ਵਾਰਨਰ ਦਾ ਵਿਕਟ ਵੀ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਵਰਲਡ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਸੀਰੀਜ਼ ਬਹੁਤ ਮਹੱਤਵਪੂਰਨ ਹੋਵੇਗੀ। ਕ੍ਰਿਕਟ ਖੇਡਣ ਲਈ ਪੈਸ਼ਨ ਹੋਣਾ ਚਾਹੀਦਾ ਹੈ। ਕ੍ਰਿਕਟ ਦੇ ਸੁਪਨੇ ਆਉਣੇ ਚਾਹੀਦੇ ਹਨ ਕ੍ਰਿਕਟ 'ਚ ਉਦੋਂ ਹੀ ਸਫਲ ਹੋਵੋਗੇ। ਕ੍ਰਿਕਟ ਅਕੈਡਮੀ ਦੇ ਉਦਘਾਟਨ ਤੋਂ ਬਾਅਦ ਕੁਲਦੀਪ ਨੇ ਬੱਚਿਆਂ ਨੂੰ ਗੇਂਦਬਾਜ਼ੀ ਦੇ ਗੁਰ ਸਿਖਾਏ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਬੱਲੇਬਾਜ਼ ਜਿਸ ਤਰ੍ਹਾਂ ਦਾ ਵੀ ਹੋਵੇ ਗੇਂਦਬਾਜ਼ ਦਾ ਧਿਆਨ ਵਿਕਟ ਲੈਣ 'ਤੇ ਹੋਣਾ ਚਾਹੀਦਾ ਹੈ। ਸਕੂਲ 'ਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਨੂੰ ਦੇਖ ਕੇ ਬੱਚੇ ਉਤਸਾਹਿਤ ਦਿਖੇ।


suman saroa

Content Editor

Related News