IND vs BAN: ਕੁਲਦੀਪ ਨੇ ਟੈਸਟ ''ਚ ਰਚਿਆ ਇਤਿਹਾਸ, 18 ਸਾਲਾਂ ਬਾਅਦ ਟੁੱਟਿਆ ਕੁੰਬਲੇ ਦਾ ਵੱਡਾ ਰਿਕਾਰਡ

Friday, Dec 16, 2022 - 04:22 PM (IST)

IND vs BAN: ਕੁਲਦੀਪ ਨੇ ਟੈਸਟ ''ਚ ਰਚਿਆ ਇਤਿਹਾਸ, 18 ਸਾਲਾਂ ਬਾਅਦ ਟੁੱਟਿਆ ਕੁੰਬਲੇ ਦਾ ਵੱਡਾ ਰਿਕਾਰਡ

ਸਪੋਰਟਸ ਡੈਸਕ: ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਬੰਗਲਾਦੇਸ਼ ਖ਼ਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਵਿਚ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਭਾਰਤ ਦੀ ਬੰਗਲਾਦੇਸ਼ ਨੂੰ 150 ਦੌੜਾਂ 'ਤੇ ਸਮੇਟਣ ਵਿਚ ਮਦਦ ਕੀਤੀ। ਕੁਲਦੀਪ ਦਾ ਇਹ ਬੰਗਲਾਦੇਸ਼ ਖ਼ਿਲਾਫ਼ ਇਕ ਭਾਰਤੀ ਸਪਿਨਰ ਵਜੋਂ ਸਰਵਸ੍ਰੇਸ਼ਠ ਅੰਕੜਾ ਰਿਹਾ। ਉਨ੍ਹਾਂ ਨੇ ਚਟੋਗ੍ਰਾਮ ਵਿਚ ਪਹਿਲੇ ਟੈਸਟ ਦੇ ਤੀਜੇ ਦਿਨ ਇਹ ਉਪਲੱਬਧੀ ਹਾਸਲ ਕੀਤੀ। 22 ਮਹੀਨਿਆਂ ਵਿਚ ਆਪਣੇ ਪਹਿਲੇ ਟੈਸਟ ਵਿਚ ਖੇਡਦੇ ਹੋਏ ਕੁਪਦੀਪ ਨੇ ਆਖ਼ਰੀ ਵਾਰ ਫਰਵਰੀ 2021 ਵਿਚ ਭਾਰਤ ਲਈ ਇਕ ਟੈਸਟ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਲੰਬੇ ਸਮੇਂ ਬਾਅਦ ਮਿਲੇ ਮੌਕੇ ਦੇ ਬਾਅਦ ਰੈੱਡ-ਬਾਲ ਕ੍ਰਿਕਟ ਵਿਚ 5 ਵਿਕਟਾਂ ਲੈ ਕੇ ਸੁਰਖ਼ੀਆਂ ਬਟੋਰੀਆਂ। ਉਨ੍ਹਾਂ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਅਤੇ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਵਿਚ ਇਕ ਪਾਰੀ ਵਿਚ 5 ਵਿਕਟਾਂ ਲਈਆਂ ਸਨ। 

ਬੰਗਲਾਦੇਸ਼ ਖ਼ਿਲਾਫ਼ ਕੁਲਦੀਪ ਦੇ ਕਰੀਅਰ ਦੇ ਸਰਵਸ੍ਰੇਸ਼ਠ ਸਪੈੱਲ ਨਾਲ ਸਾਬਕਾ ਭਾਰਤੀ ਸਪਿਨਰ ਅਨਿਲ ਕੁੰਬਲੇ ਦਾ ਵੱਡਾ ਰਿਕਾਰਡ ਵੀ 18 ਸਾਲ ਬਾਅਦ ਟੁੱਟ ਗਿਆ। ਦਰਅਸਲ, ਕੁਲਦੀਪ ਨੇ ਬੰਗਲਾਦੇਸ਼ ਵਿੱਚ ਇੱਕ ਭਾਰਤੀ ਸਪਿਨਰ ਦੁਆਰਾ ਸਰਵਸ੍ਰੇਸ਼ਠ ਅੰਕੜੇ ਦਰਜ ਕਰਨ ਲਈ ਰਵੀਚੰਦਰਨ ਅਸ਼ਵਿਨ ਅਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਅਸ਼ਵਿਨ ਦੇ ਨਾਂ ਸੀ, ਜਿਨ੍ਹਾਂ ਨੇ 2015 'ਚ ਫਤੂਲਾ 'ਚ 87 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਕੁੰਬਲੇ ਦਾ ਬੰਗਲਾਦੇਸ਼ ਵਿੱਚ 4/55 ਦੇ ਸਰਵਸ੍ਰੇਸ਼ਠ ਅੰਕੜਾ 2004 ਵਿੱਚ ਇਸੇ ਮੈਦਾਨ ਵਿੱਚ ਆਇਆ ਸੀ। ਹਾਲਾਂਕਿ, ਬੰਗਲਾਦੇਸ਼ ਵਿੱਚ ਇੱਕ ਭਾਰਤੀ ਗੇਂਦਬਾਜ਼ ਵੱਲੋਂ ਸਭ ਤੋਂ ਵਧੀਆ ਅੰਕੜੇ ਜ਼ਹੀਰ ਖਾਨ ਦੇ ਹਨ, ਜਿਨ੍ਹਾਂ ਨੇ 2007 ਵਿੱਚ ਮੀਰਪੁਰ ਵਿੱਚ 87 ਦੌੜਾਂ ਦੇ ਕੇ 7 ​​ਵਿਕਟਾਂ ਲਈਆਂ ਸਨ।


author

cherry

Content Editor

Related News