ਕੁਲਦੀਪ ਦੇ ਨਿਸ਼ਾਨੇ ''ਤੇ ਮੁਹੰਮਦ ਸ਼ਮੀ ਦਾ ਰਿਕਾਰਡ, ਸਿਰਫ 4 ਵਿਕਟਾਂ ਦੂਰ

12/14/2019 3:45:51 PM

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ (15 ਦਸੰਬਰ) ਐਤਵਾਰ ਨੂੰ ਚੇਨਈ ਦੇ ਐੱਮ . ਏ. ਚਿੰਦਬਰਮ ਵੈਸਟਇੰਡੀਜ਼ ਖਿਲਾਫ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡੇਗੀ। ਵੈਸਟਇੰਡੀਜ਼ ਖਿਲਾਫ ਸੀਰੀਜ਼ ਦਾ ਆਖਰੀ ਟੀ-20 ਮੈਚ 'ਚ ਕੁਲਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸ ਮੁਕਾਬਲੇ 'ਚ ਦੋ ਵਿਕਟਾਂ ਹਾਸਲ ਕਰ ਕੀਤੀਆਂ ਸਨ। ਕੁਲਦੀਪ ਯਾਦਵ ਦੇ ਕੋਲ ਹੁਣ ਵੈਸਟਇੰਡੀਜ਼ ਖਿਲਾਫ ਪਹਿਲੇ ਵਨ-ਡੇ ਮੁਕਾਬਲੇ 'ਚ ਇਕ ਖਾਸ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।PunjabKesari
ਚਾਇਨਾਮੈਨ ਸਪਿਨਰ ਕੁਲਦੀਪ ਯਾਦਵ ਦੇ ਕੋਲ ਮੁਹੰਮਦ ਸ਼ਮੀ ਦਾ ਭਾਰਤ ਲਈ ਸਭ ਤੋਂ ਤੇਜ਼ 100 ਵਿਕਟਾਂ ਲੈਣ ਦਾ ਰਿਕਾਰਡ ਤੋੜਣ ਦਾ ਵੱਡਾ ਮੌਕਾ ਹੈ। ਜੇਕਰ ਕੁਲਦੀਪ ਇਸ ਮੁਕਾਬਲੇ 'ਚ 4 ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਉਹ ਭਾਰਤ ਲਈ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕਰ ਸਕਦਾ ਹੈ। ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 56 ਮੈਚਾਂ 'ਚ 100 ਵਿਕਟ ਲੈਣ ਦਾ ਰਿਕਾਰਡ ਕਾਇਮ ਕੀਤਾ ਸੀ। ਕੁਲਦੀਪ ਯਾਦਵ ਨੇ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ 'ਚ 53 ਮੈਚਾਂ 'ਚ 96 ਵਿਕਟਾਂ ਹਾਸਲ ਕੀਤੀਆਂ ਹਨ। PunjabKesariਸ਼ਮੀ ਨੇ ਭਾਰਤੀ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡਦੇ ਹੋਏ ਇਹ ਰਿਕਾਰਡ ਬਣਾਇਆ ਸੀ। ਵਨ-ਡੇਅ ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਦੀ ਸੂਚੀ 'ਚ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਹੈ। ਰਾਸ਼ਿਦ ਨੇ ਇਹ ਰਿਕਾਰਡ 44 ਮੈਚਾਂ 'ਚ ਆਪਣੇ ਨਾਂ ਕੀਤਾ ਸੀ।PunjabKesari


Related News