ਸਸਪੈਂਡ ਮੁੱਕੇਬਾਜ਼ ਦੇ ਸਮਰਥਨ ''ਚ ਆਈ ਪ੍ਰੇਮਿਕਾ, ਕਿਹਾ-ਜੈਨੀ ਨੇ ਆਪਣਾ ਦਾਇਰਾ ਤੋੜਿਆ
Sunday, Mar 31, 2019 - 06:33 PM (IST)

ਜਲੰਧਰ : ਮਹਿਲਾ ਰਿਪੋਰਟਰ ਨੂੰ ਜ਼ਬਰਦਸਤੀ ਕਿਸ ਕਰਨ ਦੇ ਦੋਸ਼ ਵਿਚ ਬੀਤੇ ਦਿਨੀਂ ਕੈਲੀਫੋਰਨੀਆ ਸਟੇਟ ਐਥਲੈਟਿਕਸ ਕਮਿਸ਼ਨ ਨੇ ਬੁਲਗਾਰੀਆ ਦੇ ਮੁੱਕੇਬਾਜ਼ ਕੁਬਰਤ ਪੁਲੇਵ ਨੂੰ ਸਸਪੈਂਡ ਕਰ ਦਿੱਤਾ ਸੀ। ਮਹਿਲਾ ਰਿਪੋਰਟਰ ਜੈਨੀਫਰ ਰਾਵਲੋ ਨੇ ਉਸ 'ਤੇ ਜ਼ਬਰਦਸਤੀ ਕਿਸ ਕਰਨ ਤੇ ਗਲਤ ਨੀਅਤ ਨਾਲ ਛੂਹਣ ਦੇ ਤਹਿਤ ਸ਼ਿਕਾਇਤ ਦਿੱਤੀ ਸੀ ਪਰ ਹੁਣ ਕੁਰਬਤ ਦੇ ਸਮਰਥਨ ਵਿਚ ਉਸਦੀ ਪ੍ਰੇਮਿਕਾ ਤੇ ਬੁਲਗਾਰੀਆ ਦੀ ਮਸ਼ਹੂਰ ਪੌਪ ਸਟਾਰ ਐਂਡ੍ਰਿਆ ਆ ਗਈ ਹੈ। ਉਸਨੇ ਜੈਨੀ 'ਤੇ ਗੰਭੀਰ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਮੁੱਕੇਬਾਜ਼ੀ ਕੁਰਬਤ ਦੀ ਜ਼ਿੰਦਗੀ ਹੈ। ਇਹ ਬੇਹੱਦ ਅਨਿਆਪੂਰਣ ਹੈ, ਜੋ ਉਸ ਨਾਲ ਹੋਇਆ। ਕੁਰਬਤ ਤਾਂ ਖੁਦ ਪੀੜਤ ਹੈ। ਉਸ ਨੂੰ ਆਪਣੇ ਵੱਕਾਰ ਵਿਚ ਗਿਰਾਵਟ ਲਿਆਉਣ ਲਈ ਜੈਨੀ (ਜੈਨੀਫਰ ਰਾਵਲੋ) 'ਤੇ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ।
ਕੁਰਬਤ ਦੇ ਜੈਨੀਫਨਰ ਨੂੰ ਕਿਸ ਕਰਨ 'ਤੇ ਐਂਡ੍ਰਿਆ ਨੇ ਕਿਹਾ ਕਿ ਮੰਨਦੇ ਹਾਂ ਕਿ ਉਹ ਦੋਵੇਂ ਇਕ-ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ ਪਰ ਜੇਕਰ ਤੁਸੀਂ ਉਕਤ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਜੈਨੀ ਕਿਸ ਗਰਮਜੋਸ਼ੀ ਨਾਲ ਕੁਰਬਤ ਦੇ ਕੋਲ ਆ ਰਹੀ ਸੀ। ਐੈਂਡ੍ਰਿਆ ਨੇ ਕਿਹਾ ਕਿ ਕਿਸੇ ਵੀ ਮਹਿਲਾ ਐਂਕਰ ਲਈ ਐਥਲੀਟ ਨਾਲ ਗੱਲ ਕਰਦੇ ਸਮੇਂ ਇਕ ਦਾਇਰੇ ਵਿਚ ਰਹਿਣਾ ਜ਼ਰੂਰੀ ਹੁੰਦਾ ਹੈ। ਜੈਨੀ ਉਸ ਦਾਇਰੇ ਵਿਚ ਨਹੀਂ ਸੀ ਜਾਂ ਉਹ ਉਸ ਦਾਇਰੇ ਨੂੰ ਤੋੜ ਕੇ ਕੁਰਬਤ ਦੇ ਕੋਲ ਗਈ। ਉਹ ਝੂਠ ਬੋਲ ਰਹੀ ਹੈ ਤੇ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਵਿਚ ਹੈ।