KSCA ਟੀ20 ਨੀਲਾਮੀ ਤੋਂ ਪਹਿਲਾਂ ਮਯੰਕ, ਦੇਵਦੱਤ ਅਤੇ ਵਿਸ਼ਾਕ ਨੂੰ ਕੀਤਾ ਰਿਟੇਨ
Saturday, Jul 20, 2024 - 05:21 PM (IST)
ਬੇਂਗਲੁਰੂ- ਮਹਾਰਾਜਾ ਟਰਾਫੀ ਕੇਐੱਸਸੀਏ ਟੀ-20 ਟੀਮਾਂ ਨੇ ਰਾਜ ਦੇ ਕੁਝ ਚੋਟੀ ਦੇ ਖਿਡਾਰੀਆਂ ਜਿਵੇਂ ਮਯੰਕ ਅਗਰਵਾਲ, ਦੇਵਦੱਤ ਪਡਿਕਲ ਅਤੇ ਵਿਸ਼ਾਕ ਵਿਜੇਕੁਮਾਰ ਨੂੰ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਨਿਲਾਮੀ ਤੋਂ ਪਹਿਲਾਂ ਰਿਟੇਨ ਕੀਤਾ ਹੈ। ਟੂਰਨਾਮੈਂਟ ਦਾ ਤੀਜਾ ਪੜਾਅ ਇੱਥੋਂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ 15 ਅਗਸਤ ਤੋਂ 1 ਸਤੰਬਰ ਤੱਕ ਕਰਵਾਇਆ ਜਾਵੇਗਾ। ਮੌਜੂਦਾ ਚੈਂਪੀਅਨ ਹੁਬਲੀ ਟਾਈਗਰਜ਼, ਉਪ ਜੇਤੂ ਮੈਸੂਰ ਵਾਰੀਅਰਜ਼, ਗੁਲਬਰਗਾ ਮਿਸਟਿਕਸ, ਬੈਂਗਲੁਰੂ ਬਲਾਸਟਰਜ਼, ਮੰਗਲੁਰੂ ਡਰੈਗਨਜ਼ ਅਤੇ ਸ਼ਿਵਾਮੋਗਾ ਲਾਇਨਜ਼ ਨੇ ਆਪਣੇ ਪਿਛਲੇ ਸੀਜ਼ਨ ਦੀ ਟੀਮ ਵਿੱਚੋਂ ਚਾਰ-ਚਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਹੁਬਲੀ ਟਾਈਗਰਜ਼ ਨੇ ਕਪਤਾਨ ਮਨੀਸ਼ ਪਾਂਡੇ, ਵਿਕਟਕੀਪਰ ਸ਼੍ਰੀਜਿਥ ਕੇ.ਐੱਲ., ਨੌਜਵਾਨ ਆਲਰਾਊਂਡਰ ਮਾਨਵੰਥ ਕੁਮਾਰ ਅਤੇ ਮੱਧਮ ਗਤੀ ਦੇ ਗੇਂਦਬਾਜ਼ ਵਿਦਵਥ ਕਾਵੇਰੱਪਾ ਨੂੰ ਰਿਟੇਨ (ਬਰਕਰਾਰ ਰੱਖਿਆ) ਕੀਤਾ ਹੈ।
ਮੈਸੂਰ ਵਾਰੀਅਰਜ਼ ਨੇ ਕਪਤਾਨ ਕਰੁਣ ਨਾਇਰ, ਸੀਏ ਕਾਰਤਿਕ, ਐੱਸਯੂ ਕਾਰਤਿਕ ਅਤੇ ਆਲਰਾਊਂਡਰ ਮਨੋਜ ਭੰਡਾਗੇ ਨੂੰ ਬਰਕਰਾਰ ਰੱਖਿਆ ਹੈ। ਗੁਲਬਰਗਾ ਮਿਸਟਿਕਸ ਨੇ ਦੇਵਦੱਤ ਪਡਿਕਲ ਨੂੰ ਸੱਟ ਕਾਰਨ ਪਿਛਲੇ ਸੀਜ਼ਨ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਵਿੱਚ ਬਣਾਏ ਰੱਖਿਆ ਹੈ। ਟੀਮ ਨੇ ਵਿਸ਼ਾਕ ਵਿਜੇਕੁਮਾਰ, ਸਮਾਰਨ ਰਵੀ ਅਤੇ ਅਨੀਸ਼ ਕੇਵੀ ਨੂੰ ਵੀ ਰਿਟੇਨ ਕੀਤਾ ਹੈ।
ਸ਼ਿਵਾਮੋਗਾ ਲਾਇਨਜ਼ ਨੇ ਪਿਛਲੇ ਸਾਲ ਦੀ ਨਿਲਾਮੀ (15 ਲੱਖ ਰੁਪਏ ਵਿੱਚ ਵਿਕਿਆ) ਦੇ ਸਭ ਤੋਂ ਮਹਿੰਗੇ ਖਿਡਾਰੀ ਅਭਿਨਵ ਮਨੋਹਰ ਨੂੰ ਬਰਕਰਾਰ ਰੱਖਿਆ ਹੈ। ਬੈਂਗਲੁਰੂ ਬਲਾਸਟਰਸ ਨੇ ਅਗਰਵਾਲ, ਸੂਰਜ ਆਹੂਜਾ, ਸ਼ੁਭਾਂਗ ਹੇਗੜੇ ਅਤੇ ਮੋਹਸਿਨ ਖਾਨ ਨੂੰ ਬਰਕਰਾਰ ਰੱਖਿਆ।