ICC ਨੇ ਬ੍ਰੇਥਵੇਟ ਨੂੰ ਕੌਮਾਂਤਰੀ ਕ੍ਰਿਕਟ ''ਚ ਗੇਂਦਬਾਜ਼ੀ ਦੀ ਮਨਜ਼ੂਰੀ ਦਿੱਤੀ

Tuesday, Oct 01, 2019 - 03:54 PM (IST)

ICC ਨੇ ਬ੍ਰੇਥਵੇਟ ਨੂੰ ਕੌਮਾਂਤਰੀ ਕ੍ਰਿਕਟ ''ਚ ਗੇਂਦਬਾਜ਼ੀ ਦੀ ਮਨਜ਼ੂਰੀ ਦਿੱਤੀ

ਦੁਬਈ— ਕੌਮਾਂਤਰੀ ਕ੍ਰਿਕਟ ਪਰਿਸ਼ਦ ਕ੍ਰੇਗ ਬ੍ਰੇਥਵੇਟ ਦੇ ਗੇਂਦਬਾਜ਼ੀ ਐਕਸ਼ਨ ਨੂੰ ਜਾਂਚ 'ਚ ਜਾਇਜ਼ ਪਾਏ ਜਾਣ ਦੇ ਬਾਅਦ ਵੈਸਟਇੰਡੀਜ਼ ਦੇ ਇਸ ਖਿਡਾਰੀ ਨੂੰ ਕੌਮਾਂਤਰੀ ਕ੍ਰਿਕਟ 'ਚ ਗੇਂਦਬਾਜ਼ੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਆਫ ਸਪਿਨਰ ਗੇਂਦਬਾਜ਼ੀ ਕਰਨ ਵਾਲੇ ਆਲਰਾਊਂਡਰ ਬ੍ਰੇਥਵੇਟ ਦੀ ਭਾਰਤ ਦੇ ਖਿਲਾਫ ਦੋ ਸਤੰਬਰ ਨੂੰ ਕਿੰਗਸਟਨ 'ਚ ਖਤਮ ਹੋਏ ਦੂਜੇ ਟੈਸਟ ਦੇ ਦੌਰਾਨ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਸ਼ਿਕਾਇਤ ਕੀਤੀ ਗਈ ਸੀ। ਬ੍ਰਿਟੇਨ ਦੇ ਲੋਗਬੋਰੋ 'ਚ ਇਸ ਦੇ ਬਾਅਦ 14 ਸਤੰਬਰ ਨੂੰ ਬ੍ਰੇਥਵੇਟ ਦਾ ਗੇਂਦਬਾਜ਼ੀ ਐਕਸ਼ਨ ਟੈਸਟ ਹੋਇਆ ਜਿਸ 'ਚ ਪਾਇਆ ਗਿਆ ਕਿ ਉਨ੍ਹਾਂ ਦੀ ਸਾਰੀ ਗੇਂਦ ਆਈ.ਸੀ.ਸੀ. ਦੇ ਗੈਰ ਕਾਨੂੰਨੀ ਗੇਂਦਬਾਜ਼ੀ ਨਿਯਮਾਂ ਦੇ ਤਹਿਤ ਮਨਜ਼ੂਰੀ 15 ਡਿਗਰੀ ਦੇ ਦਾਇਰੇ 'ਚ ਆਉਂਦੀ ਹੈ।


author

Tarsem Singh

Content Editor

Related News