ਫੀਡੇ ਮਹਿਲਾ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ 'ਚ ਕੋਨੇਰੂ ਹੰਪੀ ਹੋਵੇਗੀ ਇਕਮਾਤਰ ਭਾਰਤੀ

Monday, Jan 31, 2022 - 11:10 AM (IST)

ਫੀਡੇ ਮਹਿਲਾ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ 'ਚ ਕੋਨੇਰੂ ਹੰਪੀ ਹੋਵੇਗੀ ਇਕਮਾਤਰ ਭਾਰਤੀ

ਨਵੀਂ ਦਿੱਲੀ (ਨਿਕਲੇਸ਼ ਜੈਨ)- ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਚੀਨ ਦੀ ਜੂ ਵੇਂਜੂਨ ਦੇ ਤਾਜ ਨੂੰ ਕੌਣ ਚੁਣੌਤੀ ਦੇਵੇਗਾ ਇਹ ਇਸ ਸਾਲ ਦੇ ਪਹਿਲੇ ਹਿੱਸੇ 'ਚ ਤੈਅ ਹੋ ਜਾਵੇਗਾ। ਵਿਸ਼ਵ ਸ਼ਤਰੰਜ ਛੇਤੀ ਹੀ ਸਮਾਂ ਤੇ ਸਥਾਨ ਦਾ ਐਲਾਨ ਕਰ ਸਕਦਾ ਹੈ ਪਰ ਇਸ ਤੋਂ ਪਹਿਲਾਂ ਇਸ 'ਚ ਖੇਡਣ ਵਾਲੀਆਂ ਸਾਰੀਆਂ ਮਹਿਲਾ ਖਿਡਾਰੀਆਂ ਦੇ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਇਆਨ ਚੈਪਲ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਉਹ ਟੈਸਟ 'ਚ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਗਏ

ਪਿਛਲੇ 2 ਸਾਲਾਂ ਤੋਂ ਚਲ ਰਹੀਆਂ ਵੱਖੋ-ਵੱਖ ਪ੍ਰਤੀਯੋਗਿਤਾਵਾਂ ਦੇ ਬਾਅਦ ਸਾਰੇ 8 ਖਿਡਾਰੀ ਕ੍ਰਮਵਾਰ ਇਸ ਤਰ੍ਹਾ ਹਨ- ਅਲੇਕਸਾਂਦਰਾ ਗੋਰਯਾਚਕਿਨਾ (ਰੂਸ), ਕੋਨੇਰੂ ਹੰਪੀ (ਭਾਰਤ), ਲਾਗਨੋਂ ਕਾਟੇਰਯਨਾ (ਰੂਸ), ਲੀ ਟਿੰਗਜੇ (ਚੀਨ), ਅਲੈਕਜ਼ੈਂਡਰਾ ਕੋਸਟੇਨਿਯੁਕ (ਰੂਸ), ਤਾਨ ਜ਼ਹੋਂਗਯੀ (ਚੀਨ), ਅੰਨਾ ਮੁਜਯਚੂਕ ਤੇ ਮਾਰੀਆ ਮਜਯਚੂਕ (ਦੋਵੇ ਯੂਕ੍ਰੇਨ)।

ਇਹ ਵੀ ਪੜ੍ਹੋ : ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੀਮ 'ਚ ਸ਼ਾਮਲ ਹੋਏ ਸ਼ਾਹਰੁਖ ਤੇ ਕਿਸ਼ੋਰ : ਰਿਪੋਰਟ

ਪ੍ਰਤੀਯੋਗਿਤਾ 'ਚ ਰੂਸ ਦੀਆਂ 3, ਚੀਨ ਤੇ ਯੂਕ੍ਰੇਨ ਦੀਆਂ 2 ਜਦਕਿ ਭਾਰਤ ਦੀ ਇਕਮਾਤਰ ਖਿਡਾਰੀ ਕੋਨੇਰੂ ਹੰਪੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀਆਂ ਹਨ। ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਹੰਪੀ ਦੇ ਲਈ ਕਲਾਸਿਕਲ ਵਿਸ਼ਵ ਚੈਂਪੀਅਨ ਬਣਨ ਦੇ ਉਸ ਦੇ ਸੁਫਨੇ ਨੂੰ ਪੂਰਾ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ ਤੇ ਦੇਖਣਾ ਹੋਵੇਗਾ ਕਿ ਕੀ ਉਹ ਫੀਡੇ ਕੈਂਡੀਡੇਟ ਜਿੱਤ ਦੀ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਚੁਣੌਤੀ ਪੇਸ਼ ਕਰੇਗੀ। ਪ੍ਰਤੀਯੋਗਿਤਾ 'ਚ ਡਬਲ ਰਾਊਂਡ ਰੌਬਿਨ ਦੇ ਆਧਾਰ 'ਤੇ 14 ਕਲਾਸਿਕਲ ਮੁਕਾਬਲੇ ਖੇਡੇ ਜਾਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News