ਕੋਲਕਾਤਾ ਦੇ ਨਾਰਾਇਣ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ

Sunday, Oct 11, 2020 - 07:52 PM (IST)

ਕੋਲਕਾਤਾ ਦੇ ਨਾਰਾਇਣ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ

ਆਬੂ ਧਾਬੀ– ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿਨਰ ਵੈਸਟ ਇੰਡੀਜ਼ ਦੇ ਸੁਨੀਲ ਨਾਰਾਇਣ ਦੇ ਆਈ. ਪੀ. ਐੱਲ. ਵਿਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ ਹੈ ਤੇ ਇਸਦੇ ਲਈ ਉਸ ਨੂੰ ਚੇਤਾਵਨੀ ਸੂਚੀ ਵਿਚ ਪਾ ਦਿੱਤਾ ਗਿਆ ਹੈ।

PunjabKesari
ਆਈ. ਪੀ. ਐੱਲ. ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਕੋਲਕਾਤਾ ਦੇ ਆਬੂ ਧਾਬੀ ਵਿਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਸ਼ਨੀਵਾਰ ਨੂੰ ਹੋਏ ਮੈਚ ਤੋਂ ਬਾਅਦ ਮੈਦਾਨੀ ਅੰਪਾਇਰਾਂ ਨੇ ਨਾਰਾਇਣ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਹੈ। ਆਈ. ਪੀ. ਐੱਲ. ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੀਤੀ ਦੇ ਅਨੁਸਾਰ ਨਾਰਾਇਣ ਨੂੰ ਚੇਤਾਵਨੀ ਸੂਚੀ ਵਿਚ ਰੱਖਿਆ ਜਾਵੇਗਾ ਤੇ ਉਸ ਨੂੰ ਟੂਰਨਾਮੈਂਟ ਵਿਚ ਗੇਂਦਬਾਜ਼ੀ ਜਾਰੀ ਰੱਖਣ ਦੀ ਮਨਜ਼ੂਰੀ ਹੈ ਪਰ ਉਸਦੀ ਇਸ ਮਾਮਲੇ ਵਿਚ ਇਕ ਹੋਰ ਸ਼ਿਕਾਇਤ ਹੋਣ 'ਤੇ ਉਸ ਨੂੰ ਗੇਂਦਬਾਜ਼ੀ ਕਰਨ ਤੋਂ ਤਦ ਤੱਕ ਲਈ ਸਸਪੈਂਡ ਕਰ ਦਿੱਤਾ ਜਾਵੇਗਾ ਜਦੋਂ ਤਕ ਬੀ. ਸੀ. ਸੀ. ਆਈ. ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਮੇਟੀ ਉਸ ਨੂੰ ਕਲੀਨ ਚਿੱਟ ਨਹੀਂ ਦੇ ਦਿੰਦੀ।


author

Gurdeep Singh

Content Editor

Related News