KKR vs RR : ਕੋਲਕਾਤਾ ਦੇ ਨਾਲ ਮੁਕਬਾਲੇ ''ਚ ਰਾਜਸਥਾਨ ਜਿੱਤ ਦਾ ਦਾਅਵੇਦਾਰ
Monday, May 02, 2022 - 12:33 AM (IST)
ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਕਾਰ ਸੋਮਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਹੋਣ ਵਾਲੇ ਆਈ. ਪੀ. ਐੱਲ. ਮੁਕਾਬਲੇ 'ਚ ਰਾਜਸਥਾਨ ਜਿੱਤ ਦਾ ਦਾਅਵੇਦਾਰ ਰਹੇਗਾ। ਕੋਲਕਾਤਾ ਜੇਕਰ ਇਹ ਮੈਚ ਜਿੱਤਿਆ ਤਾਂ ਉਸ ਦੀਆਂ ਉਮੀਦਾਂ ਬਣੀਆਂ ਰਹਿਣਗੀਆਂ ਨਹੀਂ ਤਾਂ ਉਹ ਪਲੇਆਫ ਦੀ ਹੋੜ ਤੋਂ ਬਾਹਰ ਹੋ ਜਾਵੇਗਾ। ਰਾਜਸਥਾਨ ਦੇ ਜੋਸ ਬਟਲਰ ਇਸ ਸੈਸ਼ਨ 'ਚ 9 ਮੈਚਾਂ ਵਿਚ 70.75 ਦੇ ਔਸਤ ਨਾਲ 566 ਦੌੜਾਂ ਬਣਾ ਕੇ ਇਸ ਸੀਜ਼ਨ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਨੂੰ ਵਾਨਖੇੜੇ ਦਾ ਮੈਦਾਨ ਪਸੰਦ ਹੈ, ਜਿੱਥੇ ਉਨ੍ਹਾਂ ਨੇ 10 ਮੈਚਾਂ ਵਿਚ 58.88 ਅਤੇ 162.98 ਦੇ ਸਟ੍ਰਾਇਕ ਰੇਟ ਨਾਲ 471 ਦੌੜਾਂ ਬਣਾਈਆਂ ਹਨ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਪਤਨੀ Anushka Sharma ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਤਸਵੀਰ, ਲਿਖੀ ਇਹ ਗੱਲ
ਉਹ ਇੱਥੇ ਇਸ ਸੀਜ਼ਨ ਕੋਲਕਾਤਾ ਦੇ ਵਿਰੁੱਧ 61 ਗੇਂਦਾਂ 'ਚ 103 ਦੌੜਾਂ ਦੀ ਪਾਰੀ ਖੇਡ ਚੁੱਕੇ ਹਨ। ਕੋਲਕਾਤਾ ਦੇ ਕਪਤਾਨ ਸ੍ਰੇਅਸ ਅਈਅਰ ਆਪਣੀ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 9 ਮੈਚਾਂ ਵਿਚ 36.25 ਦੇ ਔਸਤ ਨਾਲ 290 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਤੇਜ਼ ਗੇਂਦਬਾਜ਼ਾਂ ਖਿਲਾਫ 58.66 ਦੇ ਔਸਤ ਅਤੇ 145.45 ਦੇ ਔਸਤ ਨਾਲ 176 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਪਿਛਲੇ 3 ਸਕੋਰ ਰਾਜਸਥਾਨ ਖਿਲਾਫ 85, 43 ਅਤੇ 53 ਹਨ। ਕੋਲਕਾਤਾ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇਸ ਸੀਜ਼ਨ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕੋਲਕਾਤਾ ਲਈ 9 ਮੈਚਾਂ ਵਿਚ 7.27 ਦੇ ਇਕਾਨਮੀ ਨਾਲ ਸਭ ਤੋਂ ਜ਼ਿਆਦਾ 14 ਵਿਕਟਾਂ ਲਈਆਂ ਹਨ। 14 ਵਿਚੋਂ 9 ਵਿਕਟਾਂ ਉਨ੍ਹਾਂ ਦੇ ਸਿਰਫ 3 ਮੈਚਾਂ ਵਿਚ ਵਾਨਖੇੜੇ ਵਿਚ ਆਈਆਂ ਹਨ। ਇੱਥੇ ਉਨ੍ਹਾਂ ਦਾ ਔਸਤ 7.44 ਅਤੇ ਸਟ੍ਰਾਈਕ ਰੇਟ 8 ਦਾ ਰਿਹਾ ਹੈ।
ਇਹ ਖ਼ਬਰ ਪੜ੍ਹੋ-ਰਾਹੁਲ ਨੇ IPL 'ਚ ਪੂਰੇ ਕੀਤੇ 150 ਛੱਕੇ, ਇਸ ਮਾਮਲੇ 'ਚ ਵਾਰਨਰ ਤੇ ਡਿਵੀਲੀਅਰਸ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।