ਆਪਣਾ ਖੇਡ ਸੁਧਾਰ ਕੇ ਕੁੱਝ ਦੌੜਾਂ ਜੁਟਾਉਣ ਦੀ ਜ਼ਰੂਰਤ ਹੈ : ਕਾਰਤਿਕ

09/27/2020 3:16:36 PM

ਅਬੁਧਾਬੀ (ਭਾਸ਼ਾ) : ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਮੈਚਾਂ ਵਿਚ ਆਪਣੇ ਖੇਡ ਵਿਚ ਸੁਧਾਰ ਕਰਣ ਦੀ ਜ਼ਰੂਰਤ ਹੈ, ਕਿਉਂਕਿ ਉਹ ਅਜੇ ਤੱਕ ਟੂਰਨਾਮੈਂਟ ਵਿਚ ਬੱਲੇ ਨਾਲ ਜਲਵਾ ਨਹੀਂ ਬਖ਼ੇਰ ਸਕੇ ਹਨ। ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਵਿਚ 23 ਗੇਂਦਾਂ ਵਿਚ 30 ਦੌੜਾਂ ਬਣਾਉਣ ਵਾਲੇ ਕਾਰਤਿਕ ਸ਼ਨੀਵਾਰ ਨੂੰ ਖਾਤਾ ਵੀ ਨਹੀਂ ਖੋਲ੍ਹ ਸਕੇ। ਉਹ 3 ਗੇਂਦਾਂ ਖੇਡ ਕੇ ਸਿਫ਼ਰ 'ਤੇ ਆਊਟ ਹੋ ਗਏ।

ਹਾਲਾਂਕਿ ਨੌਜਵਾਨ ਸ਼ੁਭਮਨ ਗਿੱਲ ਦੇ 62 ਗੇਂਦਾਂ ਵਿਚ ਨਾਬਾਦ 70 ਦੌੜਾਂ ਦੀ ਬਦੌਲਤ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਉਹ ਆਪਣੀ ਟੀਮ ਦੀ ਜਿੱਤ ਤੋਂ ਖੁਸ਼ ਸਨ ਪਰ ਉਨ੍ਹਾਂ ਕਿਹਾ ਕਿ ਉਹ ਆਗਾਮੀ ਮੈਚਾਂ ਵਿਚ ਚੰਗਾ ਖੇਡਣ ਦੀ ਕੋਸ਼ਿਸ਼ ਕਰਣਗੇ। ਕਾਰਤਿਕ ਨੇ ਮੈਚ ਦੇ ਬਾਅਦ ਕਿਹਾ, 'ਇਕ ਵਾਰ ਸਿਫ਼ਰ 'ਤੇ ਆਊਟ ਹੋਣ ਨਾਲ ਤੁਸੀਂ ਬੁਰੇ ਖਿਡਾਰੀ ਨਹੀਂ ਬਣ ਜਾਂਦੇ ਹੋ। ਮੈਨੂੰ ਸ਼ਾਇਦ ਆਪਣੇ ਖੇਡ ਨੂੰ ਸੁਧਾਰਣ ਅਤੇ ਕੁੱਝ ਦੌੜਾਂ ਜੁਟਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, 'ਸਕੋਰ ਬੋਰਡ 'ਤੇ ਦੋੜਾਂ ਜੁਟਾਉਣਾ ਹਮੇਸ਼ਾ ਚੰਗਾ ਹੁੰਦਾ ਹੈ। ਅਸੀਂ ਕਾਫ਼ੀ ਮਿਹਨਤ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਆਲ ਰਾਊਂਡਰ ਦੇ ਦੌੜਾਂ ਦਾ ਇਕ ਫ਼ਾਇਦਾ ਇਹ ਹੁੰਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਜ਼ਰੂਰਤ ਮੁਤਾਬਕ ਕਿਤੇ ਵੀ ਇਸਤੇਮਾਲ ਕਰ ਸਕਦੇ ਹੋ।


cherry

Content Editor

Related News