Tokyo Olympics : ਜਾਪਾਨ ਦੀ 12 ਸਾਲਾ ਹਿਰਾਕੀ ਨੇ ਸਕੇਟਬੋਰਡਿੰਗ ’ਚ ਜਿੱਤਿਆ ਚਾਂਦੀ ਦਾ ਤਮਗ਼ਾ
Wednesday, Aug 04, 2021 - 02:45 PM (IST)
ਟੋਕੀਓ– ਜਾਪਾਨ ਦੀ 12 ਸਾਲਾ ਕੋਕੋਨਾ ਹਿਰਾਕੀ ਨੇ ਸਕੇਟਬੋਰਡਿੰਗ ’ਚ ਮਹਿਲਾਵਾਂ ਦੇ ਪਾਰਕ ਇਵੈਂਟ ’ਚ ਚਾਂਦੀ ਦਾ ਤਮਗ਼ਾ ਜਿੱਤ ਲਿਆ ਹੈ ਜੋ ਜਾਪਾਨ ਦੀ ਸਭ ਤੋਂ ਘੱਟ ਉਮਰ ਦੀ ਓਲੰਪਿਕ ਤਮਗ਼ਾ ਜੇਤੂ ਹੈ। ਇਸ ਵਰਗ ’ਚ ਜਾਪਾਨ ਦੀ ਹੀ ਸਾਕੁਰਾ ਯੋਸੋਜੁਮੀ ਨੂੰ ਸੋਨ ਤੇ ਬ੍ਰਿਟੇਨ ਦੀ ਸਕਾਏ ਬ੍ਰਾਊਨ ਨੂੰ ਕਾਂਸੀ ਦਾ ਤਮਗ਼ਾ ਮਿਲਿਆ।
ਯੋਸੋਜੁਮੀ ਨੇ ਪਹਿਲੇ ਹੀ ਦੌਰ ’ਚ 60.9 ਅੰਕ ਬਣਾ ਲਏ ਤੇ 60 ਅੰਕ ਪਾਰ ਕਰਨ ਵਾਲੀ ਇਹ ਇਕੱਲੀ ਖਿਡਾਰੀ ਰਹੀ। ਇਸ ਨਾਲ ਬਾਕੀ ਖਿਡਾਰੀਆਂ ’ਤੇ ਦਬਾਅ ਬਣ ਗਿਆ ਤੇ ਉਹ ਉਸ ਤੋਂ ਅੱਗੇ ਨਹੀਂ ਨਿਕਲ ਸਕੇ। ਜਾਪਾਨ ਨੇ ਪੁਰਸ਼ਾਂ ਤੇ ਮਹਿਲਾਵਾਂ ਦੇ ਸਟ੍ਰੀਟ ਵਰਗ ’ਚ ਵੀ ਸੋਨ ਤਮਗ਼ਾ ਜਿੱਤਿਆ ਹੈ।