ਕੋਹਲੀ ਨੇ ਇਨ੍ਹਾਂ ਖਿਡਾਰੀਆਂ ਨਾਲ ਸ਼ੇਅਰ ਕੀਤੀ ਅਜੀਬ ਤਸਵੀਰ, ਨਵੀਂ ਪੋਸਟ, ਸੁੰਦਰ ਦੋਸਤ

Sunday, Feb 16, 2020 - 07:19 PM (IST)

ਕੋਹਲੀ ਨੇ ਇਨ੍ਹਾਂ ਖਿਡਾਰੀਆਂ ਨਾਲ ਸ਼ੇਅਰ ਕੀਤੀ ਅਜੀਬ ਤਸਵੀਰ, ਨਵੀਂ ਪੋਸਟ, ਸੁੰਦਰ ਦੋਸਤ

ਜਲੰਧਰ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 21 ਫਰਵਰੀ ਤੋਂ ਕੀਵੀ ਧਰਤੀ 'ਤੇ ਖੇਡਿਆ ਜਾਣਾ ਹੈ। ਇੱਥੇ ਦੋਵਾਂ ਟੀਮਾਂ ਦੇ ਖਿਡਾਰੀ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਦੌਰਾਨ ਭਾਰਤੀ ਟੀਮ ਦੇ ਕੁਝ ਖਿਡਾਰੀਆਂ ਦੀਆਂ ਅਜੀਬ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਫੈਂਸ ਵੀ ਪਸੰਦ ਕਰ ਰਹੇ ਹਨ।


ਦਰਅਸਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਨਵਾਂ ਪੋਸਟ ਸੁੰਦਰ ਦੋਸਤ...। ਇਸ ਤਸਵੀਰ 'ਚ ਉਸਦੇ ਨਾਲ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਹੈ। ਵਿਰਾਟ ਕੋਹਲੀ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ 'ਚ ਉਹ ਖੁਦ ਤੇ ਉਸਦੇ ਦੋਸਤ ਯਾਨੀ ਪ੍ਰਿਥਵੀ ਸ਼ਾਹ ਤੇ ਮੁਹੰਮਦ ਸ਼ੰਮੀ ਅਜੀਬ ਢੰਗ ਨਾਲ ਅੱਖਾਂ ਨੂੰ ਟੇਢਾ ਕੀਤਾ ਹੋਇਆ ਹੈ। ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਜ਼ਿਕਰਯੋਗ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਇਲੈਵਨ ਵਿਚਾਲੇ ਖੇਡਿਆ ਗਿਆ 3 ਦਿਨਾਂ ਅਭਿਆਸ ਮੈਚ ਡਰਾਅ ਰਿਹਾ। ਇਸ ਮੈਚ ਤੋਂ ਬਾਅਦ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਐਤਵਾਰ ਨੂੰ ਕਿਹਾ ਕਿ ਪ੍ਰਿਥਵੀ ਸ਼ਾਹ ਦੇ ਨਾਲ ਉਸਦੀ ਵਧੀਆ ਸਮਝ ਹੈ।


author

Gurdeep Singh

Content Editor

Related News