ਰਾਜਸਥਾਨ ਤੋਂ ਜਿੱਤ ਖੋਹਣ ਵਾਲੇ ਡੀਵਿਲੀਅਰਜ਼ ''ਤੇ ਕੋਹਲੀ ਨੇ ਕਹੀ ਅਹਿਮ ਗੱਲ

Saturday, Oct 17, 2020 - 08:57 PM (IST)

ਰਾਜਸਥਾਨ ਤੋਂ ਜਿੱਤ ਖੋਹਣ ਵਾਲੇ ਡੀਵਿਲੀਅਰਜ਼ ''ਤੇ ਕੋਹਲੀ ਨੇ ਕਹੀ ਅਹਿਮ ਗੱਲ

ਨਵੀਂ ਦਿੱਲੀ : ਰਾਜਸਥਾਨ ਵੱਲੋਂ ਦਿੱਤੇ ਗਏ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦਾ ਸਿਹਰਾ ਆਰ.ਸੀ.ਬੀ. ਦੇ ਡੀਵਿਲੀਅਰਜ਼ ਨੂੰ ਜਾਂਦਾ ਹੈ ਜਿਨ੍ਹਾਂ ਨੇ ਮਹੱਤਵਪੂਰਣ ਸਮੇਂ 'ਤੇ 22 ਗੇਂਦਾਂ 'ਤੇ 6 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਮੈਚ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸਾਥੀ ਕ੍ਰਿਕਟਰ ਦੀ ਕਾਫੀ ਤਾਰੀਫ਼ ਕੀਤੀ। ਉਨ੍ਹਾਂ ਨੇ ਪੋਸਟ ਮੈਚ ਪ੍ਰੈਜੇਂਟੇਸ਼ਨ ਦੌਰਾਨ ਕਿਹਾ- ਸਭ ਤੋਂ ਮਹੱਤਵਪੂਰਣ ਇਹ ਹੈ ਸਾਨੂੰ ਬੋਰਡ 'ਤੇ ਅੰਕ ਹਾਸਲ ਹੋ ਰਹੇ ਹਨ। ਅਸੀਂ ਅੱਜ ਬਹੁਤ ਹੀ ਮਹੱਤਵਪੂਰਣ ਖੇਡ ਖੇਡਿਆ। ਹੁਣ ਸਾਡੇ ਕੋਲ ਤਿੰਨ ਦਿਨ ਹਨ। ਜੇਕਰ ਮੈਂ ਈਮਾਨਦਾਰ ਰਹਾਂ ਤਾਂ ਬੋਲ ਸਕਦਾ ਹਾਂ ਕਿ ਉਸ ਨੂੰ (ਡੀਵਿਲੀਅਰਜ਼) ਦੇਖ ਕੇ ਤੁਸੀਂ ਤਣਾਅ 'ਚ ਆ ਜਾਂਦੇ ਹੋ ਕਿਉਂਕਿ ਤੁਹਾਨੂੰ ਭਰੋਸਾ ਨਹੀਂ ਹੁੰਦਾ ਕਿ ਉਹ ਕਿੰਨੀਆਂ ਗੇਂਦਾਂ ਦਾ ਸਾਹਮਣਾ ਕਰਨਗੇ। ਜਦੋਂ ਉਹ ਇਸ ਤਰ੍ਹਾਂ ਖੇਡਦਾ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਉਹ ਹਰ ਗੇਂਦ ਦਾ ਇੰਝ ਹੀ ਸਾਹਮਣਾ ਕਰੇ।

ਕੋਹਲੀ ਨੇ ਕਿਹਾ- ਡੀਵਿਲੀਅਰਸ ਹਮੇਸ਼ਾ ਹਾਲਾਤਾਂ ਮੁਤਾਬਕ ਬੱਲੇਬਾਜ਼ੀ ਕਰਦਾ ਹੈ। ਉਹ ਹਮੇਸ਼ਾ ਟੀਮ ਦੇ ਹਾਲਾਤਾਂ ਨੂੰ ਤਵੱਜੋ ਦਿੰਦਾ ਹੈ। ਜੇਕਰ ਮੈਂ ਆਪਣੇ ਨਜ਼ਰੀਏ ਨਾਲ ਕਹਾਂ ਤਾਂ ਉਹ ਆਈ.ਪੀ.ਐੱਲ. ਦਾ ਸਭ ਤੋਂ ਮਹੱਤਵਪੂਰਣ ਮੈਚ ਵਿਨਰ ਹੈ। ਜਦੋਂ ਉਹ ਕ੍ਰੀਜ਼ 'ਤੇ ਹੁੰਦਾ ਹੈ ਤਾਂ ਵਿਰੋਧੀ ਟੀਮ ਨੂੰ ਲੱਗਦਾ ਹੈ ਕਿ ਸਾਡੇ ਹੱਥ 'ਚ ਗੇਮ ਨਹੀਂ ਹੈ।

ਉਥੇ ਹੀ, ਦੇਵਦੱਤ ਪਡਿੱਕਲ ਦੀ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ- ਖਿਡਾਰੀ ਦੇਵ ਨੇ ਚੰਗੀ ਬੱਲੇਬਾਜ਼ੀ ਕੀਤੀ। ਫਿੰਚ ਨੇ ਸਿਖਰ 'ਤੇ ਪ੍ਰਭਾਵ ਬਣਾਇਆ ਹੈ। ਅਸੀਂ ਗਤੀਸ਼ੀਲਤਾ ਨੂੰ ਸਮਝਦੇ ਹਾਂ। ਇਸ ਸੀਜ਼ਨ 'ਚ ਗੇਂਦਬਾਜ਼ੀ ਚੰਗੀ ਹੋ ਰਹੀ ਹੈ। ਸਾਡੇ ਗੇਂਦਬਾਜ਼ ਦਬਾਅ 'ਚ ਜ਼ੋਰਦਾਰ ਵਾਪਸੀ ਕਰਦੇ ਹਨ। ਸੈਨੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਚਾਹਲ-ਇਸੁਰੂ ਮੋਰਿਸ ਚੰਗੀ ਗੇਂਦਬਾਜ਼ੀ ਕਰ ਰਹੇ ਹਨ।


author

Inder Prajapati

Content Editor

Related News